- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਅਮਲੋਹ ਦੇ ਪਿੰਡ ਖਨਿਆਣ ਵਿਖੇ ਬਹੁਤ ਹੀ ਦੁਖਦਾਈ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਦੋ ਸਕੇ ਭਰਾਵਾਂ ਦੀਆਂ ਪਤਨੀਆਂ ਅਤੇ ਉਨਾਂ ਦੇ ਦੋ-ਦੋ ਬੱਚੇ ਅਤੇ ਮਾਤਾ ਸੱਤ ਜਣੇ ਰਾਤ ਨੂੰ ਇੱਕ ਕਮਰੇ ਵਿੱਚ ਏਸੀ ਲਗਾ ਕੇ ਬੰਦ ਕਮਰੇ ਵਿੱਚ ਸੌ ਰਹੇ ਸਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਬਲਾਕ ਅਮਲੋਹ ਦੇ ਪਿੰਡ ਖਨਿਆਣ ਵਿਖੇ ਬਹੁਤ ਹੀ ਦੁਖਦਾਈ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਦੋ ਸਕੇ ਭਰਾਵਾਂ ਦੀਆਂ ਪਤਨੀਆਂ ਅਤੇ ਉਨਾਂ ਦੇ ਦੋ-ਦੋ ਬੱਚੇ ਅਤੇ ਮਾਤਾ ਸੱਤ ਜਣੇ ਰਾਤ ਨੂੰ ਇੱਕ ਕਮਰੇ ਵਿੱਚ ਏਸੀ ਲਗਾ ਕੇ ਬੰਦ ਕਮਰੇ ਵਿੱਚ ਸੌ ਰਹੇ ਸਨ। ਉਸ ਕਮਰੇ ਦੇ ਵਿਚਕਾਰ ਸਟੋਰ ਦਾ ਛੋਟਾ ਦਰਵਾਜ਼ਾ ਹੈ ਜਿੱਥੇ ਕਿ ਕਣਕ ਵਾਲੇ 2 ਢੋਲਾਂ ਵਿੱਚ ਉਨ੍ਹਾਂ ਕੁੱਝ ਦਿਨ ਪਹਿਲਾਂ ਹੀ ਦਵਾਈ ਰੱਖੀ ਗਈ ਸੀ।
ਜਿੱਥੋਂ ਕਿ ਦਵਾਈ ਚੜ੍ਹਨ ਨਾਲ 12 ਦਿਨਾਂ ਦੀ ਬੱਚੀ ਦੀ ਮੌਤ ਹੋ ਗਈ। ਅਤੇ ਦੂਸਰੇ ਭਰਾ ਦਾ ਚਾਰ ਸਾਲ ਦਾ ਲੜਕੇ ਨੂੰ ਵੀ ਰਾਤ ਅੱਧੀ ਰਾਤ ਨੂੰ ਉਲਟੀਆਂ ਲੱਗ ਗਈਆਂ ਜਿਸ ਨੂੰ ਸਿਵਲ ਹਸਪਤਾਲ ਅਮਲੋਹ ਵਿਖੇ ਦਾਖ਼ਲ ਕੀਤਾ ਗਿਆ। ਜਿੱਥੋਂ ਉਸਨੂੰ ਖੰਨਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਜਿਸ ਨੂੰ ਕਿ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਦੋਵੇਂ ਭਰਾਵਾਂ ਦੀ ਇੱਕ-ਇੱਕ ਬੱਚੀ ਅਤੇ ਮ੍ਰਿਤਕ ਬੱਚੀ ਦੀ ਮਾਤਾ ਵੀ ਖੰਨਾ ਦੇ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਸਨ ਜਿਨਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਚਾਰ ਸਾਲਾ ਮ੍ਰਿਤਕ ਬੱਚੇ ਦਾ ਖੰਨਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਹੋ ਰਿਹਾ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਦੋਵੇਂ ਭਰਾਵਾਂ ਦੇ ਚਾਰ ਬੱਚੇ ਸਨ ਜਿਸ ਵਿੱਚ ਤਿੰਨ ਲੜਕੀਆਂ ਅਤੇ ਇੱਕ ਹੀ ਲੜਕਾ ਸੀ।