
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੋਟਰੀ ਕਲੱਬ ਸਰਹਿੰਦ ਵੱਲੋਂ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰੋਟਰੀ ਕਲੱਬ ਸਰਹਿੰਦ ਦੇ ਪ੍ਰਧਾਨ ਸੁਰੇਸ਼ ਭਾਰਦਵਾਜ ਦੀ ਅਗਵਾਈ ਹੇਠ ਤੀਜ ਤਿਉਹਾਰ ਮੌਕੇ ਮਹਿਲਾਵਾਂ ਲਈ ‘ਸਾਵਣ ਦੇ ਰੰਗ’ ਪ੍ਰੋਗਰਾਮ ਤਹਿਤ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਡੀਐਫਐਸਸੀ ਫਤਹਿਗੜ੍ਹ ਸਾਹਿਬ ਮੀਨਾਕਸ਼ੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਈਟੀਓ ਫਤਹਿਗੜ੍ਹ ਸਾਹਿਬ ਜਪਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ਿਖਾ ਸ਼ਰਮਾ, ਮੋਨਿਕਾ ਸ਼ਰਮਾ ਤੇ ਅਰਚਨਾ ਭਾਰਦਵਾਜ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ’ਚ ਤੀਜ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਸਮਾਗਮ ਦੌਰਾਨ ਪੰਜਾਬੀ ਲੋਕ-ਗੀਤਾਂ, ਬੋਲੀਆਂ ਅਤੇ ਗਿੱਧੇ ਰਾਹੀਂ ਅਮੀਰ ਵਿਰਾਸਤ ਨੂੰ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤੀਜ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਪੰਜਾਬੀ ਸੱਭਿਆਚਾਰ, ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੀ ਪਛਾਣ ਹੈ। ਇਸ ਮੌਕੇ ਪੂਜਾ ਬਿਥਰ, ਸ਼ੋਬਨਾ ਮਲਹੋਤਰਾ, ਮੀਨਾਕਸ਼ੀ ਬੀਬਰਾ, ਸਨੇਹ ਸ਼ਰਮਾ, ਪਰਵੀਨ ਸ਼ਰਮਾ, ਕਿਰਨ ਬੈਟਰ, ਸੁਨੀਤਾ ਬੈਟਰ, ਨਿਰਮਲ ਗੁਪਤਾ, ਬਲਵੀਰ ਕੌਰ, ਰਜਨੀ ਸੂਦ, ਪ੍ਰਿੰਸੀ ਬਤਰਾ, ਨੀਰਜ ਵਰਮਾ, ਰਜਨੀ ਵਰਮਾ, ਸਰੀਤਾ ਧੀਮਾਨ, ਸਪਨਾ ਸਿੰਘੀ, ਸੱਤਿਆ ਗੁਪਤਾ, ਸ਼ੁਭਾਨੀ ਮੈਗੀ, ਸਲੋਨੀ ਮਹਿੰਗੀ, ਆਰਤੀ ਗੋਇਲ, ਨੀਲਮ ਮੈਂਬਰਾਂ, ਕੀਰਤੀ ਬਿੰਬਰਾ, ਰਸ਼ਮੀ ਬਿੰਬਰਾ, ਕਮਲ ਪੁਰੀ ਅਤੇ ਡਾ. ਅਰਵਿੰਦ ਬਾਵਾ ਸਮੇਤ ਹੋਰ ਮਹਿਲਾਵਾਂ ਮੌਜੂਦ ਸਨ।