- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਗੋਬਿੰਦਗੜ੍ਹ ਨੇ ਜਸ਼ਨ-ਏ-ਚੈਂਪੀਅਨਜ਼ ਐਂਡ ਆਭਾਰ ਸਮਾਰੋਹ ’ਚ ਜਿੱਤੇ 10 ਪੁਰਸਕਾਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਰੋਟਰੀ ਜ਼ਿਲ੍ਹਾ 3090 ਵੱਲੋਂ ਹਰਿਆਣਾ ਦੇ ਸਿਰਸਾ ਸਥਿਤ ਸੀਆ ਰਿਜ਼ੋਰਟ ਵਿਖੇ ਕਰਵਾਏ ਸਾਲਾਨਾ ਪੁਰਸਕਾਰ ਸਮਾਰੋਹ ‘ਜਸ਼ਨ-ਏ-ਚੈਂਪੀਅਨਜ਼ ਐਂਡ ਆਭਾਰ’ ਦੌਰਾਨ ਰੋਟਰੀ ਕਲੱਬ ਗੋਬਿੰਦਗੜ੍ਹ ਨੇ 10 ਮਾਣਮੱਤੇ ਪੁਰਸਕਾਰ ਹਾਸਲ ਕੀਤੇ। ਇਹ ਪੁਰਸਕਾਰ ਕਲੱਬ ਨੂੰ ਸ਼ਾਨਦਾਰ ਪ੍ਰਦਰਸ਼ਨ, ਸਮਾਜ ਸੇਵਾ ਦੀਆਂ ਪਹਿਲਕਦਮੀਆਂ ਅਤੇ ਅਗਵਾਈ ਸਮਰੱਥਾ ਬਦਲੇ ਦਿੱਤੇ ਗਏ। ਸਮਾਰੋਹ ’ਚ ਰੋਟਰੀ ਇੰਟਰਨੈਸ਼ਨਲ ਡਾਇਰੈਕਟਰ ਕੇਪੀ ਨਾਗੇਸ਼, ਆਰਐਮਸੀ ਡਾ. ਦੁਸ਼ਯੰਤ ਚੌਧਰੀ ਅਤੇ ਜ਼ਿਲ੍ਹਾ ਗਵਰਨਰ ਭੂਪੇਸ਼ ਮਹਿਤਾ ਨੇ ਇਹ ਪੁਰਸਕਾਰ ਪ੍ਰਦਾਨ ਕੀਤੇ। ਇਸ ਦੌਰਾਨ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਕਲੱਬ ਦੇ ਸੰਸਥਾਪਕ ਪ੍ਰਧਾਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੂੰ ਰੋਟਰੀ ਈਵੈਂਟ ਚੈਂਪੀਅਨ, ਉੱਤਮ ਨਵੇਂ ਕਲੱਬ, ਗ੍ਰੈਂਡ ਚਾਰਟਰ ਸਮਾਰੋਹ, ਸ਼ਾਂਤੀ ਸਤੰਭਾਂ ਦੀ ਸਥਾਪਨਾ ਲਈ ਜਨਤਕ ਛਵੀ, ਸੇਵਾ ਦੇ ਖੇਤਰਾਂ ਅਤੇ ਵਿਸ਼ੇਸ਼ ਸੇਵਾ ਪੁਰਸਕਾਰ ਸਮੇਤ 6 ਪੁਰਸਕਾਰ ਮਿਲੇ। ਇਸੇ ਤਰ੍ਹਾਂ ਸਕੱਤਰ ਗਗਨ ਸਾਸਨ ਨੂੰ ਸਰਵੋਤਮ ਕਲੱਬ ਆਗੂ ਡਾਇਮੰਡ ਸਮੇਤ 2 ਪੁਰਸਕਾਰ ਅਤੇ ਸਹਾਇਕ ਨਿਰਦੇਸ਼ਕ ਤੇ ਮੈਂਬਰਸ਼ਿਪ ਚੇਅਰ ਪੂਜਾ ਕਥੂਰੀਆ ਨੂੰ ਸਰਵੋਤਮ ਮਹਿਲਾ ਰੋਟੇਰੀਅਨ ਸਮੇਤ 2 ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਡਾ. ਸੰਦੀਪ ਸਿੰਘ ਨੇ ਕਿਹਾ ਕਿ ਇਹ ਪੁਰਸਕਾਰ ਮੈਂਬਰਾਂ ਦੇ ਸਮਰਪਣ ਅਤੇ ਟੀਮ ਭਾਵਨਾ ਦਾ ਨਤੀਜਾ ਹਨ। ਉਨ੍ਹਾਂ ਦੱਸਿਆ ਕਿ ਕਲੱਬ ਭਵਿੱਖ ਵਿੱਚ ਵੀ ਸਮਾਜ ਸੇਵਾ ਦੀਆਂ ਗਤੀਵਿਧੀਆਂ ਨੂੰ ਨਿਰੰਤਰ ਜਾਰੀ ਰੱਖੇਗਾ।