- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਮਟ ਯੂਨੀਵਰਸਿਟੀ ਨੈਕਸਟ-ਜਨਰੇਸ਼ਨ ਤਕਨਾਲੋਜੀਆਂ ’ਤੇ 9ਵੀਂ ਅੰਤਰਰਾਸ਼ਟਰੀ ਕਾਨਫਰੰਸ ਦੀ ਕਰੇਗੀ ਮੇਜ਼ਬਾਨੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਿਮਟ ਯੂਨੀਵਰਸਿਟੀ ਦੇ ਡਾਕਟੋਰਲ ਰਿਸਰਚ ਸੈਂਟਰ (ਡੀਆਰਸੀ) ਵੱਲੋਂ 27 ਅਤੇ 28 ਨਵੰਬਰ 2026 ਨੂੰ ਹਾਈਬ੍ਰਿਡ ਮੋਡ ’ਚ ਮਲਟੀ-ਡਿਸਿਪਲਨਰੀ ਇਨੋਵੇਸ਼ਨਜ਼ ਅਤੇ ਨੈਕਸਟ-ਜਨਰੇਸ਼ਨ ਤਕਨਾਲੋਜੀਆਂ ਵਿਸ਼ੇ ’ਤੇ ਦੋ-ਰੋਜ਼ਾ 9ਵੀਂ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਜਾਵੇਗੀ। ਇਸ ਕਾਨਫਰੰਸ ’ਚ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਉੱਭਰ ਰਹੇ ਵਿਕਾਸ ਦੀ ਪੜਚੋਲ ਕਰਨ ਲਈ ਦੇਸ਼-ਵਿਦੇਸ਼ ਦੇ ਵਿਦਵਾਨ, ਖੋਜਕਰਤਾ, ਵਿਗਿਆਨਕ ਨਵੀਨਤਾਕਾਰ ਅਤੇ ਨੀਤੀ ਘਾੜੇ ਸ਼ਿਰਕਤ ਕਰਨਗੇ। ‘ਅੰਤਰ-ਅਨੁਸ਼ਾਸਨੀ ਪੈਰਾਡਾਈਮਜ਼ ਨੂੰ ਅੱਗੇ ਵਧਾਉਣਾ: ਅਗਲੀ ਪੀੜ੍ਹੀ ਦੀਆਂ ਤਕਨਾਲੋਜੀਆਂ ਦਾ ਕਨਵਰਜੈਂਸ ਅਤੇ ਸੰਪੂਰਨ ਤੰਦਰੁਸਤੀ ਲਈ ਟਿਕਾਊ ਵਿਕਾਸ’ ਥੀਮ ਹੇਠ ਹੋਣ ਵਾਲੀ ਇਸ ਕਾਨਫਰੰਸ ਦਾ ਮੁੱਖ ਮੰਤਵ ਸਮਕਾਲੀ ਚੁਣੌਤੀਆਂ ਦੇ ਹੱਲ ਲਈ ਅੰਤਰ-ਅਨੁਸ਼ਾਸਨੀ ਖੋਜ ਅਤੇ ਨਵੀਨਤਾਕਾਰੀ ਉਪਰਾਲਿਆਂ ਨੂੰ ਉਤਸ਼ਾਹਿਤ ਕਰਨਾ ਹੈ। ਕਾਨਫਰੰਸ ਦੌਰਾਨ ਪੰਜ ਪ੍ਰਮੁੱਖ ਖੇਤਰਾਂ ਤਹਿਤ ਚਰਚਾ ਹੋਵੇਗੀ, ਜਿਨ੍ਹਾਂ ’ਚ ਆਈਸੀਟੀ, ਡਿਜ਼ਾਈਨ, ਇੰਜੀਨੀਅਰਿੰਗ ਅਤੇ ਆਰਕੀਟੈਕਚਰ; ਬੁਨਿਆਦੀ ਤੇ ਉਪਯੋਗੀ ਵਿਗਿਆਨ, ਖੇਤੀਬਾੜੀ, ਫੋਰੈਂਸਿਕਸ ਅਤੇ ਜੀਵਨ ਵਿਗਿਆਨ; ਫਾਰਮਾਸਿਊਟੀਕਲ ਵਿਗਿਆਨ, ਸਹਿਯੋਗੀ ਸਿਹਤ ਵਿਗਿਆਨ ਅਤੇ ਨਰਸਿੰਗ; ਪ੍ਰਬੰਧਨ, ਪ੍ਰਾਹੁਣਚਾਰੀ, ਵਣਜ ਅਤੇ ਅਰਥ ਸ਼ਾਸਤਰ; ਅਤੇ ਸਮਾਜਿਕ ਵਿਗਿਆਨ, ਸਿੱਖਿਆ, ਕਾਨੂੰਨ ਤੇ ਭਾਸ਼ਾਵਾਂ ਸ਼ਾਮਲ ਹਨ। ਇਹ ਅਕਾਦਮਿਕ ਸਮਾਗਮ ਖੋਜ ਪੇਸ਼ਕਾਰੀਆਂ, ਗਿਆਨ ਦੇ ਆਦਾਨ-ਪ੍ਰਦਾਨ ਅਤੇ ਵੱਖ-ਵੱਖ ਵਿਸ਼ਿਆਂ ’ਚ ਆਪਸੀ ਸਹਿਯੋਗ ਲਈ ਇੱਕ ਸਾਂਝਾ ਮੰਚ ਪ੍ਰਦਾਨ ਕਰੇਗਾ।