ਸ਼੍ਰੀ ਰਾਮ ਲੀਲ੍ਹਾ ਕਮੇਟੀ ਵੱਲੋਂ ਧਾਰਮਿਕ ਸਮਾਗਮ ਕਰਵਾਇਆ
ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਧਾਰਮਿਕ ਸਮਾਗਮ ਕਰਵਾਇਆ
Publish Date: Fri, 27 Mar 2026 04:50 PM (IST)
Updated Date: Fri, 27 Mar 2026 04:53 PM (IST)

ਯਤਿੰਦਰ ਸਾਂਵਰਾ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸ਼੍ਰੀ ਰਾਮ ਲੀਲ੍ਹਾ ਕਮੇਟੀ ਬਸੀ ਪਠਾਣਾਂ ਵੱਲੋਂ ਪ੍ਧਾਨ ਅਜੇ ਸਿੰਗਲਾ ਦੀ ਅਗਵਾਈ ਹੇਠ ਅਗਰਵਾਲ ਧਰਮਸ਼ਾਲਾ ਵਿਖੇ ਸ਼੍ਰੀ ਰਾਮ ਜਨਮ ਉਤਸਵ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ’ਚ ਸਮਾਜ ਸੇਵੀ ਪ੍ਰਦੀਪ ਮਲਹੋਤਰਾ ਮੁੱਖ ਮਹਿਮਾਨ ਵਜੋਂ ਅਤੇ ਗੁਰਪ੍ਰੀਤ ਸਿੰਘ ਜੀਪੀ , ਡਾ. ਮਨੋਹਰ ਸਿੰਘ, ਕੇਵਲ ਕੁਮਾਰ ਅਤੇ ਇੰਦਰਪਾਲ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਜਨਰਲ ਸਕੱਤਰ ਮਨੋਜ ਭੰਡਾਰੀ ਨੇ ਦੱਸਿਆ ਕਿ ਪ੍ਰਦੀਪ ਮਲਹੋਤਰਾ ਨੇ ਭਗਵਾਨ ਸ਼੍ਰੀ ਰਾਮ ਦਾ ਅਭਿਸ਼ੇਕ ਕੀਤਾ। ਇਸ ਮੌਕੇ ਕੰਜਕ ਪੂਜਾ, ਬ੍ਰਹਮ ਭੋਜ ਅਤੇ ਆਰਤੀ ਤੋਂ ਬਾਅਦ ਸ਼ਰਧਾਲੂਆਂ ਲਈ ਭੰਡਾਰੇ ਦਾ ਵੀ ਪ੍ਰਬੰਧ ਕੀਤਾ ਗਿਆ। ਕਮੇਟੀ ਵੱਲੋਂ ਸਮੂਹ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਜੀ ਪੀ, ਡਾਕਟਰ ਮਨੋਹਰ ਸਿੰਘ ਨੇ ਸ਼੍ਰੀ ਰਾਮ ਲੀਲਾ ਕਮੇਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਭਗਵਾਨ ਸ਼੍ਰੀ ਰਾਮ ਦੁਆਰਾ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ ਅਤੇ ਸ਼੍ਰੀ ਰਾਮਾਇਣ ਤੋਂ ਮਿਲਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਆਪਣਾਉਣਾ ਚਾਹੀਦਾ ਹੈ। ਇਸ ਮੌਕੇ ਕਥਾ ਵਿਆਸ ਸਤੀਸ਼ ਕੌਸ਼ਿਕ ਜੀ ਮਹਾਰਾਜ ਅਤੇ ਉਨ੍ਹਾਂ ਦੇ ਸਹਿਯੋਗੀਆਂ, ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ, ਕਮੇਟੀ ਮੈਂਬਰਾਂ ਅਤੇ ਸਮੂਹ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਰਾਮ ਚਾਵਲਾ, ਅਨਿਲ ਜੈਨ, ਗੁਰਵਿੰਦਰ ਮਿੰਟੂ, ਰਵਿੰਦਰ ਰੰਮੀ, ਨੀਰਜ ਮਲਹੋਤਰਾ, ਪ੍ਰਵੀਨ ਕਪਿਲ, ਸ਼ਾਮ ਗੌਤਮ, ਨਰੇਸ਼ ਵਰਮਾ, ਭਾਰਤ ਭੂਸ਼ਣ ਸ਼ਰਮਾ, ਜਵਾਹਰ ਲਾਲ, ਪ੍ਰੀਤਮ ਰਬੜ, ਜਤਿੰਦਰ ਸ਼ਰਮਾ, ਜਤਿਨ ਪਰਾਸ਼ਰ, ਅਕਸ਼ੈ ਧੀਮਾਨ, ਪੂਨੀਤ ਚਾਵਲਾ, ਜੈ ਕਿ੍ਸ਼ਨ, ਰਾਜ ਕਮਲ ਸ਼ਰਮਾ, ਰਮੇਸ਼ ਮਲਹੋਤਰਾ, ਬਬਲਜੀਤ ਪਨੇਸਰ, ਰਕੇਸ਼ ਗੁਪਤਾ, ਅਨਿਲ ਕੁਮਾਰ, ਭਾਰਤ ਭੂਸ਼ਣ ਸਚਦੇਵਾ, ਵਿਸ਼ਾਲ ਸ਼ੁਕਲਾ ਨਾਲ ਵੱਡੀ ਗਿਣਤੀ ਵਿਚ ਹੋਰ ਸ਼ਰਧਾਲੂ ਮੌਜੂਦ ਸਨ।