ਸ਼੍ਰੀ ਰਾਮਲੀਲ੍ਹਾ ਕਮੇਟੀ ਵਲੋਂ ਅਸ਼ੋਕ ਵਾਟਿਕਾ ਤੇ ਲੰਕਾ ਦਹਿਨ ਦਾ ਸੀਨ ਕੀਤਾ ਪੇਸ਼ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਦਿ
Publish Date: Sun, 18 Oct 2026 04:30 PM (IST)
Updated Date: Sun, 18 Oct 2026 04:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੀ ਰਾਮਲੀਲ੍ਹਾ ਕਮੇਟੀ ਬੱਸੀ ਪਠਾਣਾ ਵੱਲੋਂ ਅਜੇ ਸਿੰਗਲਾ ਦੀ ਪ੍ਰਧਾਨਗੀ ਹੇਠ ਅਗਰਵਾਲ ਧਰਮਸ਼ਾਲਾ, ਬੱਸੀ ਪਠਾਣਾਂ ਵਿੱਖੇ ਚਲ ਰਹੀ ਸ਼੍ਰੀ ਰਾਮ ਲੀਲ੍ਹਾ ਦੇ 11ਵੇਂ ਦਿਨ ਅਸ਼ੋਕ ਵਾਟਿਕਾ ਅਤੇ ਲੰਕਾ ਦਹਿਨ ਦੇ ਸੀਨ ਦਿਖਾਏ ਗਏ। ਜ਼ਿਲ੍ਹਾ ਕਨਵੀਨਰ ਐਡਵੋਕੇਟ ਕਰਨਵੀਰ ਸਿੰਘ,ਭਾਜਪਾ ਆਗੂ ਵਿੱਕੀ ਰਾਏ ਨੇ ਮੁੱਖ ਮਹਿਮਾਨ ਵਜੋਂ ਅਤੇ ਮੋਰਿੰਡਾ ਤੋਂ ਸਮਾਜਸੇਵੀ ਦੀਪਕ ਛਾਬੜਾ, ਸ਼ਮਸੇਰ ਸਿੰਘ ਤੇ ਸ਼ੀ੍ ਰਾਮ ਨਾਟਕ ਅਤੇ ਸੋਸ਼ਲ ਕਲੱਬ ਦੇ ਪ੍ਧਾਨ ਕੇਸ਼ਵ ਕਪਿਲਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਵਿੱਕੀ ਰਾਏ, ਕਰਨਵੀਰ ਸਿੰਘ ਅਤੇ ਦੀਪਕ ਛਾਬੜਾ ਨੇ ਕਮੇਟੀ ਦੀ ਤਰੀਫ਼ ਕਰਦਿਆਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਦੀ ਜੀਵਨੀ ਤੋਂ ਸਾਨੂੰ ਬਹੁੱਤ ਕੁਝ ਸਿੱਖਣ ਨੂੰ ਮਿਲਦਾ ਹੈ। ਸਾਨੂੰ ਅਹਿੰਕਾਰ ਨਹੀਂ ਕਰਨਾ ਚਾਹੀਦਾ ਜੇਕਰ ਸਾਡੇ ’ਚ ਸਹਿਨਸ਼ੀਲਤਾ ਅਤੇ ਸਾਦਗੀ ਹੋਵੇਗੀ ਤਾਂ ਅਸੀਂ ਜਿੱਤ ਪ੍ਰਾਪਤ ਕਰ ਸਕਦੇ ਹਾਂ। ਸਾਨੂੰ ਆਪਸ ਵਿੱਚ ਮਿਲਜੁਲ ਕੇ ਰਹਿਣਾ ਚਾਹੀਦਾ ਹੈ। ਗੱਲਬਾਤ ਦੌਰਾਨ ਜਨਰਲ ਸਕੱਤਰ ਮਨੋਜ ਕੁਮਾਰ ਭੰਡਾਰੀ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ 20 ਅਕਤੂਬਰ ਨੂੰ ਦੁਸਹਿਰਾ ਗਰਾਊਂਡ ਵਿਖੇ ਦੁਸ਼ਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ।ਦੁਸ਼ਹਿਰੇ ਦੀ ਸ਼ੋਭਾ ਯਾਤਰਾ ਮੰਗਲਵਾਰ ਨੂੰ ਠੀਕ 2.30 ਵਜੇ ਅਗਰਵਾਲ ਧਰਮਸ਼ਾਲਾ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ੋਭਾ ਯਾਤਰਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਮੇਲੇ ਦੀ ਸੁੰਦਰਤਾ ਵਿੱਚ ਵਾਧਾ ਕਰਨ। ਇਸ ਮੌਕੇ ਮੰਡਲ ਪ੍ਧਾਨ ਓਮ ਗੌਤਮ, ਖਜ਼ਾਨਚੀ ਜਤਿਨ ਪਰਾਸ਼ਰ, ਮੀਤ ਪ੍ਰਧਾਨ ਬਲਰਾਮ ਚਾਵਲਾ, ਸੈਕਟਰੀ ਗੁਰਵਿੰਦਰ ਮਿੰਟੂ, ਸਟੋਰ ਕੀਪਰ ਰਵਿੰਦਰ ਰੰਮੀ, ਡਾਇਰੈਕਟਰ ਹਰੀਸ਼ ਥਰੇਜਾ ਤੇ ਕੁਲਦੀਪ ਕਿੱਪੀ, ਸ਼ਾਮ ਗੋਤਮ, ਪ੍ਰੀਤਮ ਰਬੜ, ਪ੍ਰਵੀਨ ਕਪਿਲ, ਅਮਿਤ ਪਰਾਸ਼ਰ, ਇੰਦਰਜੀਤ ਇੰਦਰੀ, ਜਤਿੰਦਰ ਸ਼ਰਮਾ, ਭਰਤ ਸ਼ਰਮਾ, ਅਨਿਲ ਕੁਮਾਰ, ਵਿਨੋਦ ਸ਼ਰਮਾ, ਰਵੀਸ਼ ਅਰੋੜਾ, ਅਸ਼ੋਕ ਗੋਤਮ, ਪੁਨੀਤ ਚਾਵਲਾ, ਕਮਲ ਕਿ੍ਸ਼ਨ ਬਾਂਡਾ, ਕਰਨ ਪਨੇਸਰ, ਗੁਲਸ਼ਨ, ਗਗਨ ਬਾਜਵਾ, ਜਵਾਹਰ ਲਾਲ, ਜਸਵਿੰਦਰ ਬਬਲੂ, ਰੋਹਿਤ ਅਤੇ ਸ਼੍ਰੀ ਰਾਮ ਲੀਲਾ ਕਮੇਟੀ ਦੇ ਸਮੂਹ ਮੈਂਬਰ, ਪਾਤਰ ਆਦਿ ਮੌਜੂਦ ਸਨ।