- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਸੀ ਪਠਾਣਾਂ ਜੜਖੇਲਾਂ ਮੁਹੱਲੇ ਵਿੱਚ ਯੂਥ ਕਾਂਗਰਸ ਵੱਲੋਂ ਹੋਵੇਗੀ ਰੈਲੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੌਂਸਲ ਪ੍ਰਧਾਨ ਓਮ ਪ੍ਰਕਾਸ਼ ਤਾਂਗੜੀ ਵੱਲੋਂ ਪਾਰਟੀ ਦਫ਼ਤਰ ਵਿਖੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ 29 ਨਵੰਬਰ ਐਤਵਾਰ ਵਾਲੇ ਦਿਨ ਬੱਸੀ ਪਠਾਣਾਂ ਦੇ ਮੁਹੱਲਾ ਜਰਖੇਲਾਂ ਵਿਖੇ ਯੂਥ ਕਾਂਗਰਸ ਵੱਲੋਂ ਇਕ ਵੱਡੀ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਹਲਕੇ ’ਚ ਚਾਰ ਰੈਲੀਆਂ ਦੀ ਸਫਲਤਾ ਨੂੰ ਦੇਖਦੇ ਹੋਏ ਬੱਸੀ ਪਠਾਣਾਂ ਸ਼ਹਿਰ ’ਚ ਇਸ ਰੈਲੀ ਵਿਚ ਵਿਸ਼ਾਲ ਇਕੱਠ ਕੀਤਾ ਜਾਵੇਗਾ। ਇਹ ਰੈਲੀ ਕਾਂਗਰਸ ਪਾਰਟੀ ਸੀਨੀਅਰ ਲੀਡਰ ਤੇ ਇੰਟਕ ਫੈਡਰੇਸ਼ਨ ਪੰਜਾਬ ਪ੍ਰਧਾਨ ਡਾ ਮਨੋਹਰ ਸਿੰਘ ਦੀ ਪ੍ਰਧਾਨਗੀ ਵਿੱਚ ਹੋ ਰਹੀ ਹੈ। ਹਲਕਾ ਬੱਸੀ ਪਠਾਣਾਂ ਯੂਥ ਕਾਂਗਰਸ ਪ੍ਰਧਾਨ ਹਰਮਨ ਸਿੰਘ ਸਿੱਧੂ, ਜ਼ਿਲ੍ਹਾ ਯੂਥ ਕਾਂਗਰਸ ਸੀਨੀਅਰ ਮੀਤ ਪ੍ਰਧਾਨ ਸ਼ਗਨਪ੍ਰੀਤ ਸਿੰਘ ਔਜਲਾ, ਬਲਾਕ ਪ੍ਰਧਾਨ ਹਰਜਸ ਸਿੰਘ ਅਤੇ ਦਲਜੀਤ ਸਿੰਘ ਵਲੋਂ ਜਿੱਥੇ ਨੌਜਵਾਨਾਂ ਨੂੰ ਇਸ ਮੌਕੇ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ ਉੱਥੇ ਕਾਂਗਰਸ ਪਾਰਟੀ ਦੇ ਵੱਖ ਵੱਖ ਵਿੰਗ ਜਿਵੇਂ ਐਸ ਸੀ ਵਿੰਗ, ਮਹਿਲਾ ਕਾਂਗਰਸ, ਮਾਈਨੋਰਿਟੀ ਵਿੰਗ ਅਤੇ ਓਬੀਸੀ ਵਿੰਗ ਦੇ ਅਹੁਦੇਦਾਰ ਵੀ ਰੈਲੀ ਵਿਚ ਸ਼ਾਮਲ ਹੋਣਗੇ। ਸੂਬਾ ਕਾਂਗਰਸ ਸਕੱਤਰ ਓਮ ਪ੍ਰਕਾਸ਼ ਤਾਂਗੜੀ ਅਤੇ ਜ਼ਿਲ੍ਹਾ ਇੰਟਕ ਫੈਡਰੇਸ਼ਨ ਪ੍ਰਧਾਨ ਸਾਬਕਾ ਕੌਂਸਲਰ ਕਰਮਜੀਤ ਸਿੰਘ ਢੀਂਡਸਾ ਦੱਸਿਆ ਕਿ ਰੈਲੀ ਤੋਂ ਇਕ ਦਿਨ ਪਹਿਲਾਂ ਕਾਂਗਰਸ ਪਾਰਟੀ ਦੀ ਸਾਰੀ ਲੀਡਰਸ਼ਿਪ ਡਾ. ਮਨੋਹਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਮੁਖ ਬਾਜ਼ਾਰ ਅੰਦਰ ਇਕ ਪੈਦਲ ਮਾਰਚ ਰਾਹੀਂ ਸ਼ਹਿਰ ਵਾਸੀਆਂ ਨੂੰ ਇਸ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੈਲੀ ਦੌਰਾਨ ਆਮ ਲੋਕਾਂ ਨੂੰ ਸਰਕਾਰ ਦੀਆਂ ਨਾਕਾਮੀਆਂ, ਨਸ਼ਿਆਂ ਦੀਆਂ ਪਰਮਾਰ ਤੇ ਬੱਸੀ ਪਠਾਣਾਂ ਹਲਕੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮਜੂਦਾ ਵਿਧਾਇਕ ਤੇ ਇਕ ਸਾਬਕਾ ਵਿਧਾਇਕ ਦੀ ਕਾਰਜੁਗਾਰੀ ਦੀ ਸਮੀਕਸ਼ਾ ਸੰਬੰਧੀ ਵਿਚਾਰ ਸ਼ਹਿਰ ਨਿਵਾਸੀਆਂ ਅੱਗੇ ਰੱਖੇ ਜਾਣਗੇ। ਅੱਜ ਦੀ ਮੀਟਿੰਗ ’ਚ ਹੋਰਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਸਾਬਕਾ ਕੌਂਸਿਲ ਪ੍ਰਧਾਨ ਰਮੇਸ਼ ਗੁਪਤਾ, ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਨਾਹਰਾ, ਜ਼ਿਲ੍ਹਾ ਬੀ ਸੀ ਵਿੰਗ ਕੋਆਰਡੀਨੇਟਰ ਸਾਬਕਾ ਐਮ ਸੀ ਰਮੇਸ਼ ਕੁਮਾਰ ਸੀ ਆਰ, ਜ਼ਿਲ੍ਹਾ ਯੂਥ ਇੰਟਕ ਪ੍ਰਧਾਨ ਗੁਰਦੀਪ ਸਿੰਘ ਦੀਪਾ, ਪਾਰਟੀ ਐਸ ਸੀ ਵਿੰਗ ਸੂਬਾ ਸਕੱਤਰ ਮਨਜੀਤ ਸਿੰਘ, ਬਲਾਕ ਯੂਥ ਮੀਤ ਪ੍ਰਧਾਨ ਦਲਜੀਤ ਸਿੰਘ, ਸਾਬਕਾ ਕਾਂਗਰਸ ਸ਼ਹਿਰੀ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਸਾਬਕਾ ਐੱਮ ਸੀ ਸ਼ਾਮ ਲਾਲ, ਹਰਸ਼ ਢੀਂਡਸਾ, ਜੱਗੀ ਫਤਿਹਪੁਰ ਰਾਈਆ ਅਤੇ ਹੋਰ ਹਾਜ਼ਰ ਸਨ।