ਰਾਜੂ ਖੰਨਾ ਨੇ ਪਰਿਵਾਰਾਂ ਨੂੰ ਮਾਣ-ਸਤਿਕਾਰ ਦੇਣ ਦਾ ਦਿੱਤਾ ਭਰੋਸਾ ਰਾਜੂ ਖੰਨਾ ਨੇ ਪਾਰਟੀ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਮਾਣ-ਸਤਿਕਾਰ ਦੇਣ ਦਾ ਦਿੱਤਾ ਭਰੋਸਾ
Publish Date: Fri, 27 Nov 2026 05:07 PM (IST)
Updated Date: Fri, 27 Nov 2026 05:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਹਲਕਾ ਅਮਲੋਹ ਦੇ ਪਿੰਡ ਭੱਦਲਥੂਹਾ ਤੋਂ ਮੁਸਲਿਮ ਭਾਈਚਾਰੇ ਦੇ ਕਈ ਪਰਿਵਾਰਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਸ਼ਮੂਲੀਅਤ ਕੀਤੀ। ਰਾਜੂ ਖੰਨਾ ਨੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਤੇ ਸਨਮਾਨ ਕਰਦਿਆਂ ਪਾਰਟੀ ਅੰਦਰ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਰਾਜੂ ਖੰਨਾ ਨੇ ਕਿਹਾ ਕਿ ਕਾਂਗਰਸ ਨੇ ਲੰਮਾ ਸਮਾਂ ਘੱਟ ਗਿਣਤੀਆਂ ਦਾ ਸ਼ੋਸ਼ਣ ਕੀਤਾ ਤੇ ਆਮ ਆਦਮੀ ਪਾਰਟੀ ਨੇ ਵੀ ਝੂਠੇ ਵਾਅਦਿਆਂ ਨਾਲ ਵੋਟਾਂ ਹਾਸਲ ਕਰਕੇ ਪੰਜਾਬ ਨੂੰ ਆਰਥਿਕ ਪੱਖੋਂ ਕਮਜ਼ੋਰ ਕੀਤਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ 2027 ’ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮੁਸਲਿਮ ਭਾਈਚਾਰੇ ਦੀਆਂ ਜਾਇਜ਼ ਮੰਗਾਂ ਅਤੇ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ’ਚ ਬੀਬੀ ਕੁਰਸੈਦ, ਅਮਨ ਬੇਗਮ, ਰਮਨ ਭੱਦਲਥੂਹਾ, ਜੀਵਨ ਰਾਣੀ, ਮੀਨੂੰ ਕੁਮਾਰੀ, ਪ੍ਰਵੀਨ ਬੇਗਮ, ਰਜੀਨਾ ਬੇਗ਼ਮ, ਰੱਜੀ ਬੇਗ਼ਮ, ਆਮਨਾ ਭੱਦਲਥੂਹਾ, ਹਿਨਾ ਬੇਗਮ, ਭੋਲੀ ਬੇਗਮ, ਹਰਪ੍ਰੀਤ ਕੌਰ, ਕਿਰਨਾਂ ਰਾਣੀ, ਇਕਬਾਲ ਹੁਸੈਨ, ਸੁਦਾਗਰ ਖਾ, ਦਿਲਸਾਦ ਖਾ, ਮੁਹੰਮਦ ਜਾਸੀਨ, ਨਾਜ਼ਰ ਖਾ, ਰਾਜ ਖਾਂ ਅਤੇ ਬਲਕਾਰ ਮਹੁੰਮਦ ਸਮੇਤ ਹੋਰ ਪਰਿਵਾਰ ਸ਼ਾਮਲ ਹਨ। ਇਸ ਮੌਕੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਰਜੁਨ ਸਿੰਘ, ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ, ਯੂਥ ਪ੍ਰਧਾਨ ਅਮਨਦੀਪ ਸਿੰਘ ਭੱਦਲਥੂਹਾ, ਗੁਰਮੁਖ ਸਿੰਘ, ਜੌਨੀ ਕੌਸ਼ਲ, ਬਲਕਾਰ ਸਿੰਘ ਭੱਦਲਥੂਹਾ, ਵਿਪਨ ਪ੍ਰਿੰਸ, ਸਰਪੰਚ ਭਗਵੰਤ ਸਿੰਘ ਗੱਗੀ, ਸਾਹਿਜ ਸਿੰਘ ਧਾਲੀਵਾਲ ਅਤੇ ਗੁਰਕੀਰਤ ਸਿੰਘ ਪਨਾਗ ਮੌਜੂਦ ਸਨ।