- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜੂ ਖੰਨਾ ਵੱਲੋਂ ਹਲਕਾ ਅਮਲੋਹ ਅੰਦਰ 'ਮਿਸ਼ਨ ਫਤਿਹ' ਦੀ ਸ਼ੁਰੂਆਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਾਰਟੀ ਦਫ਼ਤਰ ਅਮਲੋਹ ਵਿਖੇ ਹਲਕੇ ’ਚੋਂ ਨਸ਼ਾ ਤਸਕਰਾਂ ਨੂੰ ਖਦੇੜਨ ਲਈ ‘ਮਿਸ਼ਨ ਫਤਿਹ’ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਰਾਜੂ ਖੰਨਾ ਨੇ ਮੁਹਿੰਮ ਦਾ ਪੋਸਟਰ ਜਾਰੀ ਕੀਤਾ ਅਤੇ ਪਾਰਟੀ ਦੇ ਨੌਜਵਾਨ ਵਰਕਰਾਂ ਨੂੰ ਅਮਲੋਹ ਭਰ ’ਚ ਪਿੰਡ ਪੱਧਰੀ ਕਮੇਟੀਆਂ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਵਰਕਰਾਂ ਨੂੰ ਹਲਕੇ ਦੇ ਹਰ ਪਿੰਡ ਨੂੰ ਨਸ਼ਾਮੁਕਤ ਬਣਾਉਣ ਲਈ ਪੂਰੀ ਵਾਹ ਲਾਉਣ ਦੀ ਅਪੀਲ ਕੀਤੀ। ਰਾਜੂ ਖੰਨਾ ਨੇ ਕਿਹਾ ਕਿ ਜਿਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੇ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਦੀ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ, ਉਸ ਸਮੇਂ ਹਲਕਾ ਅਮਲੋਹ ’ਚ ਨਸ਼ਿਆਂ ਦੇ ਵਪਾਰ ਨੇ ਲਗਭਗ ਹਰ ਘਰ ਤਕ ਪਹੁੰਚ ਬਣਾ ਲਈ ਹੈ। ‘ਮਿਸ਼ਨ ਫਤਿਹ’ ਤਹਿਤ ਉਹ ਖੁਦ ਪਾਰਟੀ ਵਰਕਰਾਂ ਅਤੇ ਨੌਜਵਾਨਾਂ ਨਾਲ ਪਿੰਡਾਂ ਦਾ ਦੌਰਾ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਸਿਰਫ਼ ਜਾਗਰੂਕਤਾ ਤਕ ਸੀਮਤ ਨਹੀਂ ਰਹੇਗੀ, ਸਗੋਂ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਹਰ ਪੱਧਰ ’ਤੇ ਢੁਕਵੀਂ ਸਹਾਇਤਾ ਦਿੱਤੀ ਜਾਵੇਗੀ, ਜਿਸ ’ਚ ਨਸ਼ਾ ਛੁਡਾਊ ਇਲਾਜ ਅਤੇ ਮੁੜ-ਵਸੇਬਾ ਸ਼ਾਮਲ ਹੈ। ਇਕੱਠ ’ਚ ਪਾਰਟੀ ਵਰਕਰਾਂ ਅਤੇ ਨੌਜਵਾਨਾਂ ਨੇ ਮੁਹਿੰਮ ਦਾ ਸਮਰਥਨ ਕਰਨ ਅਤੇ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਅਮਲੋਹ ਦੇ ਹਰ ਪਿੰਡ ਤਕ ਲਿਜਾਣ ਦਾ ਪ੍ਰਣ ਲਿਆ। ਮੀਟਿੰਗ ’ਚ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਕੰਵਲਜੀਤ ਸਿੰਘ ਗਿੱਲ, ਸੂਬਾ ਸੀਨੀਅਰ ਮੀਤ ਪ੍ਰਧਾਨ ਐਸਓਆਈ ਗੁਰਕੀਰਤ ਸਿੰਘ ਸਲਾਣਾ, ਸੀਨੀਅਰ ਆਗੂ ਨਵਜੋਤ ਸਿੰਘ ਨਰੈਣਗੜ੍ਹ, ਸਰਕਲ ਪ੍ਰਧਾਨ ਅਮਨਦੀਪ ਸਿੰਘ ਭੱਦਲਥੂਹਾ, ਸੀਨੀਅਰ ਆਗੂ ਕੁਲਵਿੰਦਰ ਸਿੰਘ ਰੈਹਿਲ, ਯੂਥ ਆਗੂ ਗੁਰਪ੍ਰੀਤ ਸਿੰਘ ਚਹਿਲਾਂ, ਹਰਮਨਵੀਰ ਸਿੰਘ ਹੈਬਤਪੁਰ, ਜਸਦੇਵ ਸਿੰਘ ਜੱਸਾ ਸੌਟੀ, ਵਿਪਨ ਕੁਮਾਰ, ਗੁਰਵਿੰਦਰ ਸਿੰਘ ਭੱਦਲਥੂਹਾ, ਪ੍ਰਭਜੋਤ ਸਿੰਘ ਭਗਵਾਨਪੁਰਾ, ਗੁਰਦੀਪ ਸਿੰਘ ਮਰਾਰੜੂ, ਗੁਰਪ੍ਰੀਤ ਸਿੰਘ ਭਗਵਾਨਪੁਰਾ, ਇੰਦਰਜੀਤ ਸਿੰਘ ਬਡਾਲੀ, ਗਦਰਬ ਸਿੰਘ ਮਰਾਰੜੂ, ਕਰਮਜੀਤ ਸਿੰਘ ਮਿੱਠੂ, ਪਲਵਿੰਦਰ ਸਿੰਘ ਸੌਂਟੀ, ਲਾਡੀ ਬੜੈਚਾ, ਗੁਰਦੀਪ ਸਿੰਘ ਬੱਬੀ, ਪਰਮਜੀਤ ਸਿੰਘ ਹਰੀਪੁਰ, ਹਰਿੰਦਰ ਸਿੰਘ ਭਗਵਾਨਪੁਰਾ, ਜਗਵੀਰ ਸਿੰਘ ਘੁੱਲੂਮਾਜਰਾ, ਬਿੱਲੂ ਰਾਮ ਮੁੱਢੜੀਆ, ਲੱਖੀ ਨੂਰਪੁਰਾ, ਪ੍ਰਵਾਜ਼ ਸਿੰਘ ਰਾਈਏਵਾਲ, ਨਵਜੋਤ ਸਿੰਘ ਚਹਿਲਾਂ, ਪ੍ਰਦੀਪ ਸਿੰਘ, ਅਰਸ਼ਿਤ ਚਹਿਲਾਂ, ਜਸ਼ਨ ਸਿੰਘ ਜਲਾਲਪੁਰ, ਹਰਦੀਪ ਸਿੰਘ ਮਰਾਰੜੂ, ਹਰਮੋਲਿਕ ਸਿੰਘ ਅਤੇ ਹਰਪਾਲ ਸਿੰਘ ਭਗਵਾਨਪੁਰਾ ਤੋਂ ਇਲਾਵਾ ਵੱਡੀ ਗਿਣਤੀ ’ਚ ਹਲਕੇ ਦੇ ਨੌਜਵਾਨ ਹਾਜ਼ਰ ਸਨ।