
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਜੂ ਖੰਨਾ ਨੇ ਨੌਜਵਾਨਾਂ ਨੂੰ ਖੇਡ ਕਿੱਟਾਂ ਅਤੇ ਧਾਰਮਿਕ ਸੰਸਥਾ ਨੂੰ ਭਾਂਡੇ ਵੰਡੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਪਿੰਡ ਪਹੇੜੀ ਵਿਖੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਅਤੇ ਪਿੰਡ ਦੀ ਧਾਰਮਿਕ ਸੰਸਥਾ ਨੂੰ ਸਮਾਗਮਾਂ ਲਈ ਭਾਂਡਿਆਂ ਦੀ ਬੇਲ ਭੇਟ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਨੌਜਵਾਨ ਨਸ਼ਿਆਂ ਵਰਗੀਆਂ ਕੁਰੀਤੀਆਂ ਖ਼ਿਲਾਫ਼ ਇਕਜੁੱਟ ਹੋ ਕੇ ਮੁਹਿੰਮ ਚਲਾਉਣ ਅਤੇ ਸਮਾਜ ਨੂੰ ਜਾਗਰੂਕ ਕਰਨ ਲਈ ਅੱਗੇ ਆਉਣ। ਪਿੰਡ ਵਾਸੀਆਂ ਤੇ ਪ੍ਰਬੰਧਕਾਂ ਵੱਲੋਂ ਰਾਜੂ ਖੰਨਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਪਹੇੜੀ, ਹਰਜੀਤ ਸਿੰਘ ਨੀਟਾ ਪਹੇੜੀ, ਹਰਿੰਦਰ ਸਿੰਘ ਦੀਵਾ, ਨੰਬਰਦਾਰ ਮਾਲਵਿੰਦਰ ਸਿੰਘ ਪਹੇੜੀ, ਅਮੀਰ ਖ਼ਾਨ ਚੌਬਦਾਰਾ, ਮਨਦੀਪ ਸਿੰਘ, ਪੱਪੂ ਖ਼ਾਨ, ਬੱਗਾ ਸਿੰਘ, ਅਰਸ਼ੀ ਗਿੱਲ, ਧੰਨਾ ਖ਼ਾਨ, ਰਾਜਵੰਤ ਸਿੰਘ, ਅਰਸ਼ ਖ਼ਾਨ, ਨਾਨਕ ਖ਼ਾਨ, ਜਰਨੈਲ ਸਿੰਘ, ਹਰਦੀਪ ਢੀਂਡਸਾ, ਬਬਲੀ ਖ਼ਾਨ, ਮਨਦੀਪ ਸਿੱਧੂ, ਸ਼ਹਿਜ਼ਾਦ ਖ਼ਾਨ, ਯੂਸਫ਼ ਖ਼ਾਨ, ਨਵਦੀਪ ਸਿੰਘ, ਬਲਜੀਤ ਸਿੰਘ, ਲਵੀ ਮਾਨ, ਮਨਵੀਰ ਸਿੰਘ, ਰੌਸ਼ਨ ਪਹੇੜੀ ਅਤੇ ਅਰਮਾਨ ਮਲਕ ਸਮੇਤ ਵੱਡੀ ਗਿਣਤੀ ’ਚ ਨੌਜਵਾਨ ਹਾਜ਼ਰ ਸਨ।