
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਟਰੇਡ ਪ੍ਰਮੋਸ਼ਨ ਕੌਂਸਲ ਵੱਲੋਂ ਸੈਮੀਨਾਰ ਤੇ ਐਵਾਰਡ ਸਮਾਰੋਹ 8 ਸਤੰਬਰ ਨੂੰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ ਦੀ ਸਹਿਯੋਗੀ ਖ਼ੁਦਮੁਖਤਿਆਰ ਸੰਸਥਾ ਪੰਜਾਬ ਟਰੇਡ ਪ੍ਰਮੋਸ਼ਨ ਕੌਂਸਲ (ਪੀਟੀਪੀਸੀ) ਵੱਲੋਂ ਪੰਜਾਬ ਦੇ ਵਪਾਰ, ਉਦਯੋਗ ਅਤੇ ਨਿਰਯਾਤ ਨੂੰ ਹੁਲਾਰਾ ਦੇਣ ਲਈ 8 ਸਤੰਬਰ 2026 ਨੂੰ ਮੈਗਸਿਪਾ ਆਡੀਟੋਰੀਅਮ, ਸੈਕਟਰ 26 ਚੰਡੀਗੜ੍ਹ ਵਿਖੇ ਪਹਿਲਾ ਸੈਮੀਨਾਰ-ਕਮ-ਐਵਾਰਡ ਸਮਾਰੋਹ ਕਰਵਾਇਆ ਜਾ ਰਿਹਾ ਹੈ। ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਕੌਂਸਲ ਨੇ ਪੰਜਾਬ ਨੂੰ ਵਿਸ਼ਵ ਪੱਧਰੀ ਨਿਵੇਸ਼ ਅਤੇ ਉਦਯੋਗਿਕ ਕੇਂਦਰ ਬਣਾਉਣ ਦਾ ਵਿਜ਼ਨ ਪੇਸ਼ ਕੀਤਾ। ਕੌਂਸਲ ਦੀ ਚੇਅਰਪਰਸਨ ਕੰਚਨ ਸ਼ਰਮਾ ਅਤੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਪਰਸਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਐੱਮਐੱਸਐੱਮਈ ਤੇ ਨਵੇਂ ਉੱਦਮੀਆਂ ਨੂੰ ਸਰਕਾਰੀ ਯੋਜਨਾਵਾਂ, ਬਾਜ਼ਾਰਾਂ ਅਤੇ ਨਿਵੇਸ਼ ਦੇ ਮੌਕਿਆਂ ਨਾਲ ਜੋੜਨਾ ਸੰਸਥਾ ਦਾ ਮੁੱਖ ਮਕਸਦ ਹੈ। ਡੀਬੀਯੂ ਦੇ ਪ੍ਰਧਾਨ ਡਾ. ਸੰਦੀਪ ਸਿੰਘ ਨੇ ਉਦਯੋਗ ਅਤੇ ਸਿੱਖਿਆ ਸੰਸਥਾਵਾਂ ਦਰਮਿਆਨ ਮਜ਼ਬੂਤ ਤਾਲਮੇਲ ’ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਫੂਡ ਪ੍ਰੋਸੈਸਿੰਗ, ਖੇਤੀ ਉਤਪਾਦਕ ਸੰਗਠਨਾਂ (ਐਫਪੀਓ) ਤੇ ਸਵੈ-ਸਹਾਇਤਾ ਸਮੂਹਾਂ ਦੀ ਭੂਮਿਕਾ ਬਾਰੇ ਚਰਚਾ ਹੋਵੇਗੀ। ਇਸ ਮੌਕੇ ਮੋਬਾਈਲ ਐਪ ਜਾਰੀ ਕਰਨ ਤੋਂ ਇਲਾਵਾ ਉਦਯੋਗ ਤੇ ਮਹਿਲਾ ਉੱਦਮਤਾ ਦੇ ਖੇਤਰ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕੌਂਸਲ ਦੇ ਸਲਾਹਕਾਰ ਵਿਸ਼ਵ ਬੰਧੂ ਮੋਂਗਾ, ਐਨਐਸ ਬਰਾੜ, ਅਰੁਣ ਗਰੋਵਰ ਅਤੇ ਤਰਨਜੀਤ ਸਿੰਘ ਭਮਰਾ ਵੀ ਮੌਜੂਦ ਸਨ।