- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਸੀ ਪਠਾਣਾ ਵਿਧਾਨ ਸਭਾ ਹਲਕੇ ਦੀ ਨਵੀਂ ਅਨਾਜ ਮੰਡੀ ਵਿਖੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ 'ਪੰਜਾਬ ਬਚਾਓ' ਰੈਲੀ ਕੀਤੀ ਗਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਟਾਫ਼ ਰਿਪੋਰਟਰ, ਬੱਸੀ ਪਠਾਣਾਂ : ਬੱਸੀ ਪਠਾਣਾ ਵਿਧਾਨ ਸਭਾ ਹਲਕੇ ਦੀ ਨਵੀਂ ਅਨਾਜ ਮੰਡੀ ਵਿਖੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ 'ਪੰਜਾਬ ਬਚਾਓ' ਰੈਲੀ ਕੀਤੀ ਗਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ 'ਤੇ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ਗੈਂਗਸਟਰਾਂ ਦਾ ਅੱਡਾ ਬਣ ਗਈ ਹੈ ਅਤੇ ਸਾਰੀਆਂ ਗੈਰ-ਕਾਨੂੰਨੀ ਗਤੀਵਿਧੀਆਂ ਉੱਥੋਂ ਹੀ ਸ਼ੁਰੂ ਹੁੰਦੀਆਂ ਹਨ।
ਮੁੱਖ ਮੰਤਰੀ ਦੇ 5,000 ਕਰੋੜ ਰੁਪਏ ਦੇ ਸੌਦੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧੀ ਸਬੂਤ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ।'ਪੰਜਾਬ ਬਚਾਓ' ਰੈਲੀ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ 'ਤੇ ਭ੍ਰਿਸ਼ਟਾਚਾਰ, ਪ੍ਰਸ਼ਾਸਨਿਕ ਅਸਫਲਤਾ ਅਤੇ ਪੰਜਾਬ ਦੇ ਸਾਧਨਾਂ ਦੀ ਲੁੱਟ-ਖਸੁੱਟ ਦੇ ਗੰਭੀਰ ਦੋਸ਼ ਲਗਾਏ ਹਨ।ਸੁਖਬੀਰ ਬਾਦਲ ਨੇ ਸੂਬੇ ਦੇ ਲੋਕਾਂ ਨੂੰ ਪੰਜਾਬ ਦੇ ਵਿਕਾਸ, ਸ਼ਾਂਤੀ ਅਤੇ ਪਛਾਣ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਦੀ ਭਾਵੁਕ ਅਪੀਲ ਕੀਤੀ।
ਰੈਲੀ ਦੌਰਾਨ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 'ਝਾੜੂ' ਸਰਕਾਰ ਦੇ ਰਾਜ ਵਿੱਚ ਪੰਜਾਬ ਕਰਜ਼ੇ ਦੇ ਪਹਾੜ ਹੇਠ ਪੂਰੀ ਤਰ੍ਹਾਂ ਦੱਬ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਵਿਕਾਸ ਕਾਰਜਾਂ ਲਈ ਰਾਖਵੇਂ ਫੰਡ ਰੋਕੇ ਜਾ ਰਹੇ ਹਨ, ਜਦਕਿ ਦਿੱਲੀ ਵਿੱਚ ਮੀਟਿੰਗਾਂ ਅਤੇ ਹੋਰ ਰਾਜਾਂ ਵਿੱਚ ਪਾਰਟੀ ਦੇ ਪ੍ਰਚਾਰ 'ਤੇ ਕਰੋੜਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ। ਅਕਾਲੀ ਦਲ ਦੀ ਸਰਕਾਰ ਦੌਰਾਨ ਗਰੀਬਾਂ, ਕਿਸਾਨਾਂ ਅਤੇ ਵਪਾਰੀਆਂ ਲਈ ਸ਼ੁਰੂ ਕੀਤੀਆਂ ਗਈਆਂ ਜਨ-ਭਲਾਈ ਸਕੀਮਾਂ ਨੂੰ ਬੰਦ ਜਾਂ ਸੀਮਤ ਕਰ ਦਿੱਤਾ ਗਿਆ ਹੈ। ਸੂਬੇ ਵਿੱਚ ਨਸ਼ਾਖੋਰੀ ਅਤੇ ਗੈਂਗਸਟਰਵਾਦ ਵਰਗੇ ਅਪਰਾਧਾਂ ਦਾ ਬੋਲਬਾਲਾ ਹੈ।ਇਸ ਕਾਰਨ ਆਮ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਦਿੱਲੀ ਤੋਂ ਰਿਮੋਟ ਰਾਹੀਂ ਕੰਟਰੋਲ ਕੀਤੀ ਜਾ ਰਹੀ ਇਹ ਸਰਕਾਰ ਪੰਜਾਬ ਦੇ ਪਾਣੀ, ਜ਼ਮੀਨ ਅਤੇ ਸਾਧਨਾਂ ਦੀ ਲੁੱਟ ਕਰ ਰਹੀ ਹੈ। ਪੰਜਾਬ ਨੂੰ ਬਚਾਉਣ ਲਈ ਇੱਕ ਮਜ਼ਬੂਤ ਖੇਤਰੀ ਸਰਕਾਰ ਦੀ ਤੁਰੰਤ ਲੋੜ ਹੈ।
ਰੈਲੀ ਨੂੰ ਦਰਬਾਰਾ ਸਿੰਘ ਗੁਰੂ, ਬਲਵਿੰਦਰ ਸਿੰਘ ਭੂੰਦੜ, ਡਾ: ਦਲਜੀਤ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ। ਰੈਲੀ ਵਿੱਚ ਤਜਿੰਦਰ ਸਿੰਘ ਮਿੱਡੂਖੇੜਾ, ਸਰਬਜੀਤ ਸਿੰਘ ਝਿੰਝਰ, ਸ਼ਰਨਜੀਤ ਸਿੰਘ ਚਨਾਰਥਲ, ਅਵਤਾਰ ਸਿੰਘ ਰਾਏ, ਅਮਨਪਾਲ ਸਿੰਘ ਨਨਹੇੜੀ, ਬਲਜੀਤ ਸਿੰਘ ਭੁੱਟਾ, ਸਤਵਿੰਦਰ ਕੌਰ ਧਾਲੀਵਾਲ, ਅਰਜਨ ਸਿੰਘ ਅਮਲੋਹ, ਮਨਮੋਹਨ ਸਿੰਘ ਮਕਰੋਂਪੁਰ, ਗੁਰਜਗਜੀਤ ਸਿੰਘ, ਬਿਕਰਮਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਰਮਨ ਗੁਪਤਾ, ਡਾ: ਜਗਦੀਪ ਸਿੰਘ ਰਾਣਾ, ਰਾਜੀਵ ਅਹੂਜਾ, ਸਤਨਾਮ ਸਿੰਘ ਕਾਲੇਮਾਜਰਾ, ਪ੍ਰਦੀਪ ਸਿੰਘ ਕਲੌੜ, ਰਣਜੀਤ ਕੌਰ ਗੁਰੂ, ਨਿਰਮਲ ਸਿੰਘ ਗੁਰੂ, ਭੁਪਿੰਦਰ ਕੌਰ ਗੁਰੂ, ਜਸਵੀਰ ਸਿੰਘ ਮਾਨਸਾ, ਐਚ.ਐਸ. ਮੋਮੀਨ, ਪ੍ਰੇਮ ਸਿੰਘ ਮਨੈਲੀ, ਰਤਨ ਸਿੰਘ ਰਾਮਗੜ੍ਹ, ਪਰਮਿੰਦਰ ਸਿੰਘ ਭਿੰਦਾ, ਪ੍ਰਹਿਲਾਦ ਸਿੰਘ ਅਜਨੇਰ, ਮਲਕੀਤ ਮਠਾੜੂ, ਪਰਵਿੰਦਰ ਸਿੰਘ ਸੋਮਲ, ਹਰਕਮਲਜੀਤ ਸਿੰਘ ਬਿੱਟੂ, ਮਨਦੀਪ ਸਿੰਘ ਕਿੱਕੀ, ਪ੍ਰਦੀਪ ਸਿੰਘ ਪੱਪੂ, ਰਾਜਵੰਤ ਸਿੰਘ ਰਾਜੂ, ਮਨਦੀਪ ਸਿੰਘ ਪਨੈਚ, ਸਰਬਜੀਤ ਸਿੰਘ ਲਾਡੀ, ਰਵਿੰਦਰ ਸਿੰਘ ਸੈਂਪਲਾ, ਬਲਦੇਵ ਸਿੰਘ ਪੰਮਾ, ਅਵਨਜੀਤ ਸਿੰਘ ਰਣਸੀਂਹ ਰਣਸੀਂਹ, ਸ. ਰਾਣਾ, ਬ੍ਰਿਜੇਸ਼ਵਰ ਸਿੰਘ ਪਾਸੀ, ਮਨਪ੍ਰੀਤ ਸਿੰਘ ਹੈਪੀ, ਕੁਲਵਿੰਦਰ ਸਿੰਘ ਬਿਲਾਸਪੁਰ, ਪਿਆਰਾ ਸਿੰਘ ਮਾਨਪੁਰ, ਗੁਰਪ੍ਰੀਤ ਸਿੰਘ ਗੁਰਾ, ਮੇਜਰ ਸਿੰਘ ਪੰਜੇਚਨ, ਹਰਚੰਦ ਸਿੰਘ ਮਿਰਜ਼ਾਪੁਰ, ਬਲਵਿੰਦਰ ਸਿੰਘ ਬਿੰਦੀ, ਗੁਰਮੀਤ ਸਿੰਘ ਨਾਨੋਵਾਲ, ਮਨਪ੍ਰੀਤ ਸਿੰਘ ਮੋਪੀ, ਕਿਰਨਦੀਪ ਸਿੰਘ ਚੁੰਨੀ, ਫਕੀਰ ਚੰਦ ਜਟਾਣਾ, ਬਲਵੀਰ ਸਿੰਘ ਜਟਾਣਾ, ਜਸਪਿੰਦਰ ਸਿੰਘ ਨੋਗਾਵਾਂ, ਕਰਮਜੀਤ ਕੌਰ ਖਮਾਣੋਂ, ਹਰਜੀਤ ਸਿੰਘ ਚੀਮਾ, ਸੰਤੋਖ ਸਿੰਘ ਰੌਲੀ, ਬਹਾਦਰ ਸਿੰਘ ਦਦੜਾਂ, ਭੁਪਿੰਦਰ ਸਿੰਘ ਹਾਂਸ, ਸਰਬਜੀਤ ਸਿੰਘ ਮੇਨ ਮਾਜਰੀ, ਮੇਜਰ ਸਿੰਘ ਬਰਵਾਲੀ ਕਲਾਂ, ਜਸਬੀਰ ਸਿੰਘ ਬਿਰਦੀ, ਸੁਖਦੇਵ ਕੁਮਾਰ ਭਟਨਾਗਰ, ਕਰਨਜੀਤ ਸਿੰਘ ਕਾਲਾ, ਗੁਰਦੀਪ ਸਿੰਘ ਲਾਡੀ, ਹਰਭਜਨ ਸਿੰਘ ਖੇੜੀ, ਬਲਜਿੰਦਰ ਸਿੰਘ ਗੁਰਵਿੰਦਰ ਸਿੰਘ, ਸੁਖਵੀਰ ਸਿੰਘ ਬਹਿੜਾਂ, ਸ. ਸਿੰਘ ਰਸੂਲਪੁਰ, ਅਮਰਜੀਤ ਸਿੰਘ ਨੰਦਪੁਰ, ਮੇਜਰ ਸਿੰਘ, ਅਰਵਿੰਦਰ ਸਿੰਘ ਬਾਸੀ, ਮਾਸਟਰ ਅਜੀਤ ਸਿੰਘ, ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਸੇਵਾ ਸਿੰਘ ਬਾਸੀ, ਬਹਾਦਰ ਸਿੰਘ ਖਮਾਣੋਂ, ਰਣਬੀਰ ਸਿੰਘ ਰਾਮਾਂ, ਮਨਦੀਪ ਸਿੰਘ ਘੁੰਮਣ, ਅਮਰਜੀਤ ਸਿੰਘ ਗਰਚਾ, ਗੁਰਮੀਤ ਸਿੰਘ ਸਲੌਦੀ, ਹਰਮੇਲ ਕੌਰ ਖਮਾਣੋਂ, ਅਜੀਬ ਸਿੰਘ ਸਮੇਤ ਕਈ ਪਤਵੰਤੇ ਸੱਜਣਾਂ ਦੀ ਵਿਸ਼ੇਸ਼ ਹਾਜ਼ਰੀ ਨਾਲ ਇਸ ਸਮਾਗਮ ਨੂੰ ਨਿਹਾਲ ਕੀਤਾ ਗਿਆ।