ਹਾਈਟੈੱਕ ਨਾਕੇ ਦੌਰਾਨ 200 ਵਾਹਨਾਂ ਦੇ ਚਲਾਨ, 15 ਮੋਟਰਸਾਈਕਲ ਬੰਦ
ਹਾਈਟੈੱਕ ਨਾਕੇ ਦੌਰਾਨ 200 ਵਾਹਨਾਂ ਦੇ ਚਲਾਨ, 15 ਮੋਟਰਸਾਈਕਲ ਬੰਦ
Publish Date: Tue, 17 Nov 2026 06:25 PM (IST)
Updated Date: Tue, 17 Nov 2026 06:27 PM (IST)
ਫ਼ੋਟੋ ਫ਼ਾਈਲ : 15 ਮਾਧੋਪੁਰ ਚੌਕ ਨੇੜੇ ਹਾਈਟੈੱਕ ਨਾਕੇ ਦੌਰਾਨ ਵਾਹਨਾਂ ਦੀ ਜਾਂਚ ਕਰਦੇ ਹੋਏ ਪੁਲਿਸ ਅਧਿਕਾਰੀ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਮਾਧੋਪੁਰ ਚੌਕ ਨੇੜੇ ਹਾਈਟੈੱਕ ਨਾਕਾ ਲਗਾ ਕੇ 600 ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ 200 ਵਾਹਨਾਂ ਦੇ ਚਲਾਨ ਕੱਟੇ ਗਏ, 15 ਮੋਟਰਸਾਈਕਲ ਬੰਦ ਕੀਤੇ ਗਏ ਅਤੇ ਸ਼ੱਕ ਦੇ ਆਧਾਰ ’ਤੇ 8 ਵਿਅਕਤੀਆਂ ਨੂੰ ਰਾਊਂਡ ਅਪ ਕਰਕੇ ਪੁੱਛਗਿੱਛ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅਮਨ-ਕਾਨੂੰਨ ਬਣਾਈ ਰੱਖਣ ਲਈ ਜਲਦ ਹੀ ਹਾਈਵੇਅ ’ਤੇ ਵੱਡੇ ਸੀਸੀਟੀਵੀ ਕੈਮਰੇ ਲਗਾ ਕੇ ਪੱਕਾ ਹਾਈਟੈੱਕ ਨਾਕਾ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ-ਮੋਹਾਲੀ ਨੂੰ ਜੋੜਦੇ ਚੁੰਨੀ-ਬਡਾਲੀ ਰੋਡ ’ਤੇ ਵੀ ਪੱਕਾ ਨਾਕਾ ਲਗਾਇਆ ਗਿਆ ਹੈ। ਇਸ ਦੌਰਾਨ ਡੀਐਸਪੀ ਕੁਲਬੀਰ ਸਿੰਘ ਵੀ ਮੌਜੂਦ ਸਨ।