ਪੰਜਾਬ ਦੇ ਰਾਜਪਾਲ ਨੇ ਮਾਤਾ ਸ੍ਰੀ ਚੱਕਰੇਸ਼ਵਰੀ ਦੇਵੀ ਮੰਦਰ ਫਤਹਿਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ, ਸੂਬੇ ਦੀ ਖੁਸ਼ਹਾਲੀ ਲਈ ਕੀਤੀ ਅਰਦਾਸ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮਾਤਾ ਸ੍ਰੀ ਚੱਕਰੇਸ਼ਵਰੀ ਦੇਵੀ ਮੰਦਰ, ਫਤਹਿਗੜ੍ਹ ਸਾਹਿਬ ਵਿਖੇ ਸਾਲਾਨਾ ਸਮਾਗਮ ਦੇ ਮੌਕੇ ’ਤੇ ਨਤਮਸਤਕ ਹੋਏ। ਇਸ ਪਵਿੱਤਰ ਮੌਕੇ ’ਤੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਅਤੇ ਸਮਰਪਣ ਦੀ ਭਾਵਨਾ ਨਾਲ ਸੇਵਾ ਕਰਨ ਲਈ ਆਸ਼ੀਰਵਾਦ ਵੀ ਪ੍ਰਾਪਤ ਕੀਤਾ।
Publish Date: Sat, 24 Oct 2026 03:35 PM (IST)
Updated Date: Sat, 24 Oct 2026 03:37 PM (IST)
ਦੀਪਕ ਸੂਦ, ਫਤਹਿਗੜ੍ਹ ਸਾਹਿਬ - ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮਾਤਾ ਸ੍ਰੀ ਚੱਕਰੇਸ਼ਵਰੀ ਦੇਵੀ ਮੰਦਰ, ਫਤਹਿਗੜ੍ਹ ਸਾਹਿਬ ਵਿਖੇ ਸਾਲਾਨਾ ਸਮਾਗਮ ਦੇ ਮੌਕੇ ’ਤੇ ਨਤਮਸਤਕ ਹੋਏ। ਇਸ ਪਵਿੱਤਰ ਮੌਕੇ ’ਤੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਅਤੇ ਸਮਰਪਣ ਦੀ ਭਾਵਨਾ ਨਾਲ ਸੇਵਾ ਕਰਨ ਲਈ ਆਸ਼ੀਰਵਾਦ ਵੀ ਪ੍ਰਾਪਤ ਕੀਤਾ।
ਰਾਜਪਾਲ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ ਦੇ ਦੂਜੀ ਵਾਰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਣਾ ਉਨ੍ਹਾਂ ਲਈ ਬੇਹੱਦ ਮਾਣ ਅਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਧਾਰਮਿਕ ਅਸਥਾਨ ਸਾਡੇ ਲਈ ‘ਪਾਵਰ ਹਾਊਸ’ ਵਾਂਗ ਕੰਮ ਕਰਦੇ ਹਨ, ਜਿੱਥੋਂ ਸਾਨੂੰ ਆਤਮਿਕ ਸ਼ਕਤੀ, ਸ਼ਾਂਤੀ ਅਤੇ ਨਵੀਂ ਊਰਜਾ ਪ੍ਰਾਪਤ ਹੁੰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਇੱਥੋਂ ਨਵੀਂ ਊਰਜਾ ਪ੍ਰਾਪਤ ਕਰਕੇ ਅਸੀਂ ਮੁੜ ਆਪਣੇ ਫ਼ਰਜ਼ਾਂ ਅਤੇ ਲੋਕ ਸੇਵਾ ਦੇ ਕੰਮਾਂ ਵਿੱਚ ਪੂਰੀ ਸਮਰਪਣ ਭਾਵਨਾ ਨਾਲ ਜੁਟ ਜਾਂਦੇ ਹਾਂ। ਇਸ ਨਾਲ ਸਾਨੂੰ ਲੋਕਾਂ ਦਾ ਭਰਪੂਰ ਪਿਆਰ ਅਤੇ ਸਹਿਯੋਗ ਵੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ’ਤੇ ਆਉਣ ਨਾਲ ਮਨੁੱਖ ਦਾ ਜੀਵਨ ਜਿੱਥੇ ਪਰਮਾਤਮਾ ਪ੍ਰਤੀ ਸਮਰਪਿਤ ਹੁੰਦਾ ਹੈ, ਉੱਥੇ ਹੀ ਉਹ ਨਿਰਸਵਾਰਥ ਲੋਕ ਸੇਵਾ ਦੀ ਭਾਵਨਾ ਨਾਲ ਵੀ ਲਗਾਤਾਰ ਜੁੜਿਆ ਰਹਿੰਦਾ ਹੈ।