ਗੁਰੂਘਰਾਂ ਦਾ ਫ਼ਿਕਰ ਛੱਡ ਮੁੱਖ ਮੰਤਰੀ ਸੂਬੇ ਵੱਲ ਧਿਆਨ ਦੇਣ : ਰਾਜੂ ਖੰਨਾ
ਗੁਰੂ ਘਰਾਂ ਦਾ ਫ਼ਿਕਰ ਛੱਡ ਕੇ ਮੁੱਖ ਮੰਤਰੀ ਪੰਜਾਬ ਧਿਆਨ ਦੇਣ : ਰਾਜੂ ਖੰਨਾ
Publish Date: Sun, 18 Jan 2026 04:14 PM (IST)
Updated Date: Mon, 19 Jan 2026 04:00 AM (IST)

ਸੱਤਾ ਦਾ ਹੰਕਾਰੀ ਮੁੱਖ ਮੰਤਰੀ ਅਕਾਲ ਤਖ਼ਤ ਨਾਲ ਟਕਰਾ ਰਿਹੈ ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ ਵਿਖੇ ਪਾਰਟੀ ਦੇ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਵਨ ਸਰੂਪਾਂ ਦੇ ਮਾਮਲੇ ਵਿਚ ਕੰਵਲ ਰਾਜਾ ਸਾਹਿਬ ਦੇ ਅਸਥਾਨ ਦਾ ਨਾਂ ਲਿਆਉਣ ’ਤੇ ਆਖਿਆ ਸੰਗਤ ਨੇ ਇਸ ਸਰਕਾਰ ਨੂੰ ਇਸ ਕਰ ਕੇ ਵੀ ਸੱਤਾ ਵਿਚ ਲਿਆਂਦਾ ਸੀ ਕਿ ਪੰਜਾਬ ਦੇ ਅੰਦਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਉਸ ਦਾ ਇਨਸਾਫ਼ ਮਿਲ ਸਕੇ ਪਰ ਸੰਗਤ ਨੇ ਇਹ ਕਦੇ ਨਹੀਂ ਸੋਚਿਆ ਸੀ ਕਿ ਇਹ ਸਰਕਾਰ ਉਲਟਾ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਏਗੀ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸੱਤਾ ਦਾ ਹੰਕਾਰ ਇਸ ਕਦਰ ਹੋ ਗਿਆ ਕਿ ਉਹ ਅਕਾਲ ਤਖਤ ਸਾਹਿਬ ਨਾਲ ਵੀ ਟਕਰਾ ਲੈਂਦੇ ਹਨ, ਉਹ ਹੋਰ ਗੁਰੂ ਘਰਾਂ ਦੇ ਉੱਪਰ ਵੀ ਸਵਾਲ ਖੜ੍ਹੇ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਅਸਥਾਨ ਨਾਲ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਤੇ ਜਿਹੜਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦੇਖਣਾ ਚਾਹੀਦਾ ਹੈ, ਉਹ ਕੰਮ ਮੁੱਖ ਮੰਤਰੀ ਆਪਣੇ ਸਿਰ ’ਤੇ ਲੈ ਕੇ ਤੁਰੇ ਹੋਏ ਹਨ, ਜੋ ਪੰਜਾਬ ਦੇ ਅੰਦਰ ਕਿਸੇ ਵੀ ਵਾਅਦੇ ਤਾਂ ਖਰੇ ਨਹੀਂ ਉੱਤਰੇ। ਰਾਜੂ ਖੰਨਾ ਕਿਹਾ ਕਿ ਲੋਕ ਹੁਣ ਇਨ੍ਹਾਂ ਨੂੰ ਪੁੱਛਣ ਲੱਗੇ ਹਨ ਕਿ ਚਾਰ ਸਾਲ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਤੁਹਾਡਾ ਵਾਅਦਾ ਕਿੱਥੇ ਗਿਆ? ਗੁਰੂ ਘਰਾਂ ਦੀ ਫ਼ਿਕਰ ਛੱਡ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਵਿਕਾਸ ਤੇ ਲੋੜਵੰਦਾਂ ਦੀਆਂ ਭਲਾਈ ਸਕੀਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਰਾਜਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਖੜ੍ਹਾ ਹੈ ਸੰਗਤਾਂ ਦੀਆਂ ਭਾਵਨਾਵਾਂ ਨੂੰ ਕਿਸੇ ਕਿਸਮ ਦੀ ਠੇਸ ਨਹੀਂ ਪੁੱਜਣ ਦਿੱਤੀ ਜਾਵੇਗੀ ਤੇ ਸਰਕਾਰ ਜੇ ਕੋਈ ਜਬਰ ਜਾਂ ਧੱਕੇਸ਼ਾਹੀ ਕਰੇਗੀ ਤਾਂ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦਿਆਂਗੇ।ਉਨ੍ਹਾਂ ਕਿਹਾ ਕਿ ਗੁਰੂ ਘਰ ਨਾਲ ਲਾਏ ਇਸ ਮੱਥੇ ਨਾਲ ਮੁੱਖ ਮੰਤਰੀ ਦੇ ਨਾਲ-ਨਾਲ ਉਨ੍ਹਾਂ ਦੇ ਸਹਿਯੋਗੀਆਂ ਨੂੰ ਵੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਇਸ ਸਮੇਂ ਉਨ੍ਹਾਂ ਨਾਲ ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਜਥੇਦਾਰ ਮੱਘਰ ਸਿੰਘ ਫੋਰਮੈਨ, ਲਾਲੀ ਭੰਗੂ, ਜਥੇਦਾਰ ਰਵਿੰਦਰਜੀਤ ਸਿੰਘ ਭੰਗੂ, ਸਹਿਜ ਸਿੰਘ ਧਾਲੀਵਾਲ, ਬੀਬੀ ਰੁਪਿੰਦਰ ਕੌਰ ਮੰਡੀ, ਨਿਰਮਲ ਸਿੰਘ, ਗੁਰਜੀਤ ਸਿੰਘ ਮੰਗਾ, ਅਜੀਤ ਸਿੰਘ ਬੰਟੀ, ਜਗਦੇਵ ਸਿੰਘ ਭੰਗੂ, ਬੀਬੀ ਮਨਜੀਤ ਕੌਰ ਮੰਡੀ, ਆਦਿ ਮੌਜੂਦ ਸਨ।