
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੋੜਵੰਦ ਬੱਚਿਆਂ ਦੀ ਪੜ੍ਹਾਈ ਅਤੇ ਲੋਕ ਭਲਾਈ ਕਾਰਜਾਂ ਨੂੰ ਮਿਲੇਗੀ ਤਰਜੀਹ : ਐਕਸ-ਸਟੂਡੈਂਟ ਐਸੋਸੀਏਸ਼ਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਐਕਸ-ਸਟੂਡੈਂਟ ਐਸੋਸੀਏਸ਼ਨ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਕੀਤੇ ਜਾਣ ਵਾਲੇ ਲੋਕ ਭਲਾਈ ਦੇ ਕਾਰਜਾਂ ਤੇ ਸਮਾਜ ਸੇਵਾ ਨਾਲ ਸਬੰਧਤ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਲਈ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕੀਤੀ ਗਈ। ਮੀਟਿੰਗ ਮਾਤਾ ਗੁਜਰੀ ਕਾਲਜ ਐਕਸ-ਸਟੂਡੈਂਟ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਪ੍ਰਿਤਪਾਲ ਸਿੰਘ ਬਾਲੂ ਅਤੇ ਭਾਰਤ ਦੇ ਪ੍ਰਧਾਨ ਸਰਬਜੀਤ ਸਿੰਘ ਸੁਹਾਗਹੇੜੀ ਦੀ ਰਹਿਨੁਮਾਈ ਹੇਠ ਹੋਈ। ਆਗੂਆਂ ਨੇ ਕਿਹਾ ਕਿ ਸਾਬਕਾ ਵਿਦਿਆਰਥੀਆਂ ਨੂੰ ਇਕਜੁੱਟ ਕਰਕੇ ਸਿੱਖਿਆ, ਸਮਾਜ ਸੇਵਾ ਅਤੇ ਲੋਕ ਭਲਾਈ ਦੇ ਖੇਤਰ ’ਚ ਹੋਰ ਵੱਡੇ ਪੱਧਰ ’ਤੇ ਕਾਰਜ ਕਰਨ ਲਈ ਆਉਣ ਵਾਲੇ ਸਮੇਂ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਮੌਕੇ ਪਰਮਿੰਦਰ ਸਿੰਘ ਕਨਗੋ, ਹਰਵਿੰਦਰ ਸਿੰਘ ਬੱਬਲ, ਹਰਭਜਨ ਸਿੰਘ ਕੋਟਲਾ, ਗੁਰਮੋਹਨ ਸਿੰਘ ਮਾਸਟਰ, ਕਰਮਜੀਤ ਸਿੰਘ, ਜਸਪਾਲ ਸਿੰਘ ਕਲੌੜ, ਸਿਕੰਦਰ ਸਿੰਘ ਮਡੋਫਲ, ਨਵਜੋਤ ਸਿੰਘ ਮਡੋਫਲ, ਦਲਵੀਰ ਸਿੰਘ, ਬਰਜੇਸ਼ਵਰ ਸਿੰਘ, ਜਸਪ੍ਰੀਤ ਸਿੰਘ, ਗੁਰਜੀਤ ਸਿੰਘ ਮੰਗਾ, ਸੁਰਜੀਤ ਸਿੰਘ, ਹਰਵਿੰਦਰ ਸਿੰਘ, ਰਘਵੀਰ ਸਿੰਘ, ਚਰਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ ਚੰਡੀਗੜ੍ਹ, ਮੋਹਣ ਸਿੰਘ ਸਰਹਿੰਦ, ਦਲਬੀਰ ਸਿੰਘ ਗੋਲਾ ਸਾਬਕਾ ਸਰਪੰਚ, ਸਰਤੇਕ ਸਿੰਘ ਪਾਲੀ, ਪੰਮਾ ਡੂਮਛੇੜੀ, ਹਰਵਿੰਦਰ ਸਿੰਘ ਸਰਪੰਚ ਮੁਕਾਰੋਂਪੁਰ, ਚਰਨਪ੍ਰੀਤ ਸਿੰਘ ਚੰਨੀ, ਜਗਤਾਰ ਸਿੰਘ ਤਾਰਾ ਅਤੇ ਰਘਬੀਰ ਸਿੰਘ ਸਮੇਤ ਹੋਰ ਸਾਬਕਾ ਵਿਦਿਆਰਥੀ ਅਤੇ ਪਤਵੰਤੇ ਹਾਜ਼ਰ ਸਨ। ਮੀਟਿੰਗ ਉਪਰੰਤ ਜਥੇਦਾਰ ਮਨਮੋਹਨ ਸਿੰਘ ਮੁਕਾਰੋਂਪੁਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।