ਜਰੂਰੀ)----- ਸਰਫਰੋਸ਼ ਰੰਗ ਮੰਚ ਵੱਲੋਂ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਦਾ ਸਨਮਾਨ
ਸਰਫਰੋਸ਼ ਰੰਗ ਮੰਚ ਵੱਲੋਂ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਦਾ ਸਨਮਾਨ
Publish Date: Thu, 17 Sep 2026 04:57 PM (IST)
Updated Date: Fri, 18 Sep 2026 04:05 AM (IST)
ਫ਼ੋਟੋ ਫ਼ਾਈਲ : 8 ਫ਼ੋਟੋ ਕੈਪਸ਼ਨ : ਡਾ. ਬਿਕਰਮਜੀਤ ਸਿੰਘ ਦਾ ਸਨਮਾਨ ਕਰਦੇ ਹੋਏ ਸਰਫਰੋਸ਼ ਰੰਗ ਮੰਚ ਦੇ ਮੈਨੇਜਰ ਸ਼ਿਵਮ ਸੂਦ, ਡਾਇਰੈਕਟਰ ਡਾਲੀ ਸ਼ਾਹ ਅਤੇ ਅਸਿਸਟੈਂਟ ਡਾਇਰੈਕਟਰ ਤਨਵੀਰ ਸਿੰਘ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਰਫਰੋਸ਼ ਰੰਗ ਮੰਚ ਵੱਲੋਂ ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰੰਗ ਮੰਚ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਨੂੰ ਪ੍ਰਿੰਸੀਪਲ ਦਾ ਅਹੁਦਾ ਸੰਭਾਲਣ ’ਤੇ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਮਾਗਮ ਦੌਰਾਨ ਸਰਫਰੋਸ਼ ਰੰਗ ਮੰਚ ਦੇ ਮੈਨੇਜਰ ਸ਼ਿਵਮ ਸੂਦ, ਡਾਇਰੈਕਟਰ ਡਾਲੀ ਸ਼ਾਹ ਤੇ ਅਸਿਸਟੈਂਟ ਡਾਇਰੈਕਟਰ ਤਨਵੀਰ ਸਿੰਘ ਨੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰੋਫੈਸਰ ਮੁਹੰਮਦ ਅਨਵਰ ਵੀ ਉਚੇਚੇ ਤੌਰ ’ਤੇ ਹਾਜ਼ਰ ਸਨ। ਰੰਗ ਮੰਚ ਦੇ ਮੈਂਬਰਾਂ ਨੇ ਕਿਹਾ ਕਿ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਾਮਰਸ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਉਂਦਿਆਂ ਕਾਲਜ ਦੀ ਅਕਾਦਮਿਕ ਅਤੇ ਸੰਸਥਾਗਤ ਤਰੱਕੀ ’ਚ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਆਪਣੀ ਯੋਗ ਅਗਵਾਈ ਅਤੇ ਤਜਰਬੇ ਨਾਲ ਮਾਤਾ ਗੁਜਰੀ ਕਾਲਜ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣਗੇ।