ਬੱਚਿਆਂ ਲਈ ਯੋਗ ਅਧਿਆਪਕਾਂ ਦੀ ਵਿਵਸਥਾ ਕੀਤੀ ਗਈ : ਵਾਧਵਾ
ਪ੍ਰਾਈਮਰੀ ਰਾਸ਼ਟਰੀ ਧਰਮ ਵਿੱਦਿਆ ਪੀਠ ’ਚ ਮਿਲੇਗੀ ਮਿਆਰੀ ਸਿੱਖਿਆ : ਸੁਨੀਲ ਖੁੱਲਰ
Publish Date: Sat, 28 Mar 2026 06:13 PM (IST)
Updated Date: Sat, 28 Mar 2026 06:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸੰਤ ਨਾਮਦੇਵ ਕੰਨਿਆ ਮਹਾਵਿਦਿਆਲਾ ਬਸੀ ਪਠਾਣਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਾਇਮਰੀ ਰਾਸ਼ਟਰੀ ਧਰਮ ਵਿੱਦਿਆ ਪੀਠ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦਘਾਟਨ ਕਮੇਟੀ ਦੇ ਮੁਖੀ ਸੁਨੀਲ ਖੁਲਰ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦਾ ਉਦੇਸ਼ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਨਾਲ ਨਾਲ ਚੰਗੇ ਸੰਸਕਾਰ ਪ੍ਰਦਾਨ ਕਰਨਾ ਹੈ। ਜਿਸ ਤਹਿਤ ਇੱਥੇ ਪੜ੍ਹਨ ਵਾਲੇ ਨੰਨ੍ਹੇ ਬੱਚਿਆਂ ਨੂੰ ਬੜੇ ਹੀ ਆਧੁਨਿਕ ਢੰਗ ਨਾਲ ਪੜ੍ਹਾਈ ਕਰਵਾਈ ਜਾਵੇਗੀ ਅਤੇ ਉਨ੍ਹਾਂ ਨੂੰ ਘਰੋਂ ਸਕੂਲ ਬੈਗ ਦਾ ਬੋਝ ਚੁੱਕ ਕੇ ਲਿਆਣਾ ਨਹੀਂ ਪਵੇਗਾ। ਉਨ੍ਹਾਂ ਦੱਸਿਆ ਕਿ ਸੰਤ ਨਾਮਦੇਵ ਕੰਨਿਆ ਮਹਾਵਿਦਿਆਲਾ ਪਿਛਲੇ 40 ਸਾਲਾਂ ਤੋਂ ਵਿੱਦਿਆ ਦੇ ਪ੍ਰਸਾਰ ਵਿਚ ਯੋਗਦਾਨ ਦੇ ਰਿਹਾ ਹੈ, ਇਹ ਵਿਦਿਆ ਪੀਠ ਉਸ ਦਾ ਹਿੱਸਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਸੰਗੀਤਾ ਵਾਧਵਾ ਨੇ ਦੱਸਿਆ ਕਿ ਸਕੂਲ ਵਿਚ ਬੱਚਿਆਂ ਨੂੰ ਸਾਫ਼-ਸੁਥਰਾ ਵਾਤਾਵਰਨ ਦੇਣ ਦੇ ਨਾਲ-ਨਾਲ ਸੁਵਿਧਾਜਨਕ ਕਲਾਸਰੂਮ, ਖੇਡਾਂ ਦੀਆਂ ਸੁਵਿਧਾਵਾਂ ਅਤੇ ਯੋਗ ਅਧਿਆਪਕਾਂ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਹਲਕਾ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਇਸ ਵਿਦਿਆ ਪੀਠ ਵਿਚ ਦਾਖਲ ਕਰਵਾਉਣ ਦੀ ਅਪੀਲ ਵੀ ਕੀਤੀ ਹੈ। ਇਸ ਮੌਕੇ ਆੜ੍ਹਤੀ ਆਗੂ ਰਾਜ਼ੇਸ਼ ਸਿੰਗਲਾ ਅਤੇ ਹੋਰ ਪਤਵੰਤਿਆਂ ਨੇ ਪ੍ਰਧਾਨ ਸੁਨੀਲ ਕੁਲਰ ਨੂੰ ਵਧਾਈ ਦੇ ਨਾਲ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਮੇਟੀ ਮੈਂਬਰ ਸਮੀਰ ਸਿੰਗਲਾ, ਅਜੇ ਮਲਹੋਤਰਾ, ਰਮੇਸ਼ ਗੁਪਤਾ ਆਦਿ ਮੌਜੂਦ ਸਨ।