ਪ੍ਰੈੱਸ ਕਲੱਬ ਮੰਡੀ ਨੂੰ ਮਜ਼ਬੂਤ ਕਰਨ ਲਈ ਅਹਿਮ ਫ਼ੈਸਲੇ ਲਏ ਗਏ ਮੀਟਿੰਗ ਵਿੱਚ ਪ੍ਰੈੱਸ ਕਲੱਬ ਮੰਡੀ ਗੋਬਿੰਦਗੜ੍ਹ ਨੂੰ ਮਜ਼ਬੂਤ ਕਰਨ ਲਈ ਅਹਿਮ ਫ਼ੈਸਲੇ ਲਏ ਗਏ
Publish Date: Sun, 25 Oct 2026 06:00 PM (IST)
Updated Date: Sun, 25 Oct 2026 06:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਪ੍ਰੈੱਸ ਕਲੱਬ ਮੰਡੀ ਗੋਬਿੰਦਗੜ੍ਹ ਦੀ ਇਕ ਆਮ ਮੀਟਿੰਗ ਕਲੱਬ ਦੇ ਪ੍ਰਧਾਨ ਰਾਮਚੇਤ ਗੌੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਲੱਬ ਨੂੰ ਮਜ਼ਬੂਤ ਕਰਨ, ਪੱਤਰਕਾਰਾਂ ਵਿਚ ਏਕਤਾ ਕਾਇਮ ਰੱਖਣ, ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਅਨੁਸ਼ਾਸਨ ਬਣਾਈ ਰੱਖਣ ਸਮੇਤ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਕਲੱਬ ਵਿਚ ਨਵੇਂ ਮੈਂਬਰ ਸ਼ਾਮਲ ਕਰਨ ਦੇ ਮੁੱਦੇ ਤੇ ਵਿਸ਼ੇਸ਼ ਤੌਰ ਤੇ ਵਿਚਾਰ ਕੀਤਾ ਗਿਆ। ਮੈਂਬਰਸ਼ਿਪ ਲਈ ਯੋਗ ਵਿਅਕਤੀਆਂ ਦੇ ਨਾਵਾਂ ਤੇ ਵਿਚਾਰ ਕਰਨ ਤੇ ਨਵੇਂ ਮੈਂਬਰ ਸ਼ਾਮਲ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਇਕ ਕਮੇਟੀ ਗਠਿਤ ਕੀਤੀ ਗਈ। ਇਸ ਮੌਕੇ ਕਲੱਬ ਨੂੰ ਮਜ਼ਬੂਤ ਕਰਨ, ਮੈਂਬਰਾਂ ਵਿੱਚ ਆਪਸੀ ਤਾਲਮੇਲ ਵਧਾਉਣ ਅਤੇ ਪੱਤਰਕਾਰਾਂ ਵਿੱਚ ਏਕਤਾ ਬਣਾਈ ਰੱਖਣ ਬਾਰੇ ਵਿਚਾਰ ਸਾਂਝੇ ਕੀਤੇ ਗਏ। ਮੀਟਿੰਗ ਵਿਚ ਗ਼ੈਰ-ਅਧਿਕਾਰਤ ਪੱਤਰਕਾਰੀ ਕਰਨ ਵਾਲੇ ਵਿਅਕਤੀਆਂ ਦਾ ਸਮਰਥਨ ਨਾ ਕਰਨ ਦੇ ਮੁੱਦੇ ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪ੍ਰਧਾਨ, ਜਨਰਲ ਸਕੱਤਰ ਅਤੇ ਖ਼ਜ਼ਾਨਚੀ ਨੂੰ ਬੈਂਕ ਖਾਤਾ ਮੁੜ ਚਾਲੂ ਕਰਵਾਉਣ ਲਈ ਅਧਿਕਾਰਤ ਕੀਤਾ ਗਿਆ। ਇਸ ਮੌਕੇ ਮੀਤ ਪ੍ਰਧਾਨ ਰਾਜੇਸ਼ ਸ਼ਰਮਾ, ਜਨਰਲ ਸਕੱਤਰ ਇਕਬਾਲਦੀਪ ਸੰਧੂ, ਸੰਯੁਕਤ ਸਕੱਤਰ ਅਮਿਤ ਸ਼ਰਮਾ, ਖ਼ਜ਼ਾਨਚੀ ਹਿਤੇਸ਼ ਸ਼ਰਮਾ, ਸੰਯੁਕਤ ਖ਼ਜ਼ਾਨਚੀ ਮਨੋਜ ਭੱਲਾ, ਡਾਇਰੈਕਟਰ ਭੂਸ਼ਣ ਸੂਦ, ਬਲਜਿੰਦਰ ਸਿੰਘ, ਮੁਕੇਸ਼ ਘਈ, ਕਾਰਜਕਾਰਨੀ ਮੈਂਬਰ ਭੁਪਿੰਦਰ ਢਿੱਲੋਂ, ਜਗਦੀਸ਼ ਅਰੋੜਾ ਦੇ ਨਾਲ-ਨਾਲ ਮੈਂਬਰ ਸੁਰੇਸ਼ ਸ਼ਰਮਾ, ਇੰਦਰਜੀਤ ਮਗੋ ਅਤੇ ਮੁਖ਼ਤਿਆਰ ਸਿੰਘ ਹਾਜ਼ਰ ਸਨ।