ਝੰਡਾ ਫੇਰੀ ਦੀਆਂ ਤਿਆਰੀਆਂ ਮੁਕੰਮਲ : ਜਸਵਾਲ
ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੇ ਪਵਿੱਤਰ ਝੰਡਾ ਫੇਰੀ ਦੀਆਂ ਤਿਆਰੀਆਂ ਮੁਕੰਮਲ : ਮਨੋਜ ਜਸਵਾਲ
Publish Date: Fri, 16 Jan 2026 05:18 PM (IST)
Updated Date: Fri, 16 Jan 2026 05:21 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੀ ਸਿੱਧ ਬਾਬਾ ਬਾਲਕ ਨਾਥ ਤੇ ਦੁਰਗਾ ਮਾਤਾ ਮੰਦਿਰ, ਸੰਗਤਪੁਰਾ ਚੌਕ, ਮੰਡੀ ਗੋਬਿੰਦਗੜ੍ਹ ਵਿਖੇ 14ਵੇਂ ਝੰਡਾ ਫੇਰੀ ਉਤਸਵ ਦੀਆਂ ਤਿਆਰੀਆਂ ਸਬੰਧੀ ਇਕ ਮੀਟਿੰਗ ਪ੍ਰਧਾਨ ਮਨੋਜ ਜਸਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਐਤਵਾਰ, 18 ਜਨਵਰੀ ਨੂੰ ਸ਼ਹਿਰ ਵਿੱਚ ਵੱਡੇ ਪੱਧਰ ਤੇ ਸਜਾਈ ਜਾਣ ਵਾਲੀ ਝੰਡਾ ਫੇਰੀ ਵਿਚ ਪਹੁੰਚ ਰਹੇ ਭਗਤ ਸੰਜੀਵ ਕੁਮਾਰ ਮਹਾਰਾਜ ਦੇ ਸਵਾਗਤ ਅਤੇ ਹੋਰ ਤਿਆਰੀਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਪ੍ਰਧਾਨ ਮਨੋਜ ਜਸਵਾਲ ਨੇ ਦਸਿਆ ਕਿ ਬਾਬਾ ਜੀ ਦੇ ਪਵਿੱਤਰ ਝੰਡੇ ਦੀ ਫੇਰੀ ਨੂੰ ਪੂਰੇ ਸ਼ਾਨੋ ਸ਼ੌਕਤ ਅਤੇ ਸ਼ਰਧਾ ਨਾਲ ਸ਼ਹਿਰ ਦੇ ਮੁੱਖ ਬਜਾਰਾਂ ਵਿੱਚ ਬੜੀ ਧੂਮਧਾਮ ਨਾਲ ਨਿਕਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਇਹ ਝੰਡਾ ਫੇਰੀ ਪਿਛਲੇ ਸਾਲਾਂ ਵਾਂਗ ਇੱਕ ਉਤਸਵ ਦੀ ਤਰਾਂ ਮਨਾਈ ਜਾਵੇਗੀ । ਇਸ ਮੌਕੇ ਮੰਦਰ ਦੇ ਪ੍ਰਧਾਨ ਮਨੋਜ ਜਸਵਾਲ, ਮਨਦੀਪ ਸ਼ਰਮਾ ਮਾਧਵ, ਗੁਰੂਦੱਤ ਮਹਿਰਾ, ਦਵਿੰਦਰ ਸ਼ਾਹੀ ਮੌਂਟੀ, ਰੋਹਿਤ ਗਰਗ, ਰਾਜੀਵ ਸਲੋਧੀਆ, ਪੰਕਜ ਖੁਰਾਣਾ, ਅਮਿਤ ਅਰੋੜਾ, ਗੁਰਿੰਦਰ ਸਿੰਘ ਸਰਹਿੰਦ, ਪੁਰਸ਼ੋਤਮ ਗੁਪਤਾ, ਅਸ਼ਵਨੀ ਦੁਰਗਾ, ਰਾਜ ਕੁਮਾਰ ਦੁਰਗਾ, ਸ਼ੰਕਾ ਜੈਸਵਾਲ, ਏ. ਅਗਰਵਾਲ, ਸੰਜੇ ਸਲੋਧੀਆ, ਯੁਵਰਾਜ ਭੀਮ, ਮਨੋਜ ਬਾਂਸਲ, ਮੁਕੇਸ਼ ਬਾਂਸਲ, ਕੁਲਦੀਪ ਮਰਜਾਰਾ ਲੱਕੀ, ਗੁਰਮੀਤ ਗੀਤਾ ਅਮਲੋਹ, ਅਸ਼ੋਕ ਅਮਲੋਹ, ਦੀਪਕ ਪ੍ਰਤਾਪ, ਕ੍ਰਿਸ਼ਨਾ ਜੀ, ਰਮਾ, ਪ੍ਰੇਮ, ਬੇਅੰਤ, ਗੁਰਪ੍ਰੀਤ ਗੁਰੀ, ਨੀਰਜ ਸੇਨ, ਅਨੁਰਾਗ, ਰਜਤ, ਸੁਮੀਤ, ਸਵੀਮ, ਪ੍ਰਿੰਸ ਆਦਿ ਮੌਜੂਦ ਸਨ। ਫੋਟੋ ਕੈਪਸਨ : ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀ ਪਵਿੱਤਰ ਝੰਡਾ ਫੇਰੀ ਦੀਆਂ ਤਿਆਰੀਆਂ ਸਬੰਧੀ ਗੱਲਬਾਤ ਕਰਦੇ ਹੋਏ ਮਨੋਜ ਜਸਵਾਲ ਤੇ ਹੋਰ ।