ਬਸੀ ਪਠਾਣਾਂ ’ਚ ਭਲਕੇ ਬਿਜਲੀ ਬੰਦ ਰਹੇਗੀ
ਬਸੀ ਪਠਾਣਾਂ ’ਚ ਭਲਕੇ ਬਿਜਲੀ ਬੰਦ ਰਹੇਗੀ
Publish Date: Mon, 16 Feb 2026 04:52 PM (IST)
Updated Date: Mon, 16 Feb 2026 04:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪਾਵਰਕਾਮ ਸ਼ਹਿਰੀ ਬਸੀ ਪਠਾਣਾਂ ਦੇ ਉਪ ਮੰਡਲ ਅਫਸਰ ਇੰਜੀਨੀਅਰ ਗੁਰਤੇਜ ਸਿੰਘ ਨੇ ਦੱਸਿਆ ਕਿ ਬੁੱਧਵਾਰ 18 ਫਰਵਰੀ ਨੂੰ 220 ਕੇਵੀ ਸਬ ਸਟੇਸ਼ਨ ਬਸੀ ਪਠਾਣਾਂ ਤੋਂ ਚੱਲਦੇ 11 ਕੇਵੀ ਨਾਨਕ ਦਰਬਾਰ (ਕੈਟਾਗਰੀ-1) ਫੀਡਰ ਦੀਆਂ ਲਾਈਨਾਂ ਦੇ ਰੱਖ-ਰਖਾਅ ਦੇ ਕੰਮਾਂ ਲਈ 11 ਕੇਵੀ ਜੀਓ ਸਵਿੱਚਾਂ ਦੀ ਮੇਨਟੇਨੈਂਸ ਤੇ ਲਾਈਨਾਂ ਨਾਲ ਲਗਦੇ ਰੁੱਖਾਂ ਦੀਆਂ ਟਾਹਣੀਆਂ ਦੀ ਕਟਾਈ ਵੀ ਕੀਤੀ ਜਾਵੇਗੀ। ਇਸ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ ਬਾਅਦ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਪ੍ਰਭਾਵਿਤ ਹੋਣ ਵਾਲੇ ਖੇਤਰਾਂ ਵਿਚ ਖਰੜ ਰੋਡ, ਡੀਆਰ ਦੀ ਇੰਡਸਟਰੀ, ਗਾਰਡਨ ਵੈਲੀ ਸਕੂਲ, ਸਿਟੀ ਕਲੋਨੀ, ਕਿਲ੍ਹਾ ਮੁਹੱਲਾ, ਖਮਾਣੋਂ ਬਾਈਪਾਸ, ਖੁਸ਼ਵੰਤ ਇੰਕਲੇਵ, ਨਵੀਆਂ ਸਰਾਵਾਂ, ਮੁਹੱਲਾ ਗੁੱਗਾ ਮਾੜੀ, ਬਹਿਲੋਲਪੁਰੀ, ਚੱਕਰੀ, ਚਾਲੀ ਵਾਲਾ, ਧੋਬੀਆਂ, ਅਸੋਕ ਕਲੋਨੀ, ਬਾਬਾ ਅਜੀਤ ਸਿੰਘ ਨਗਰ ਕਲੋਨੀ ਅਤੇ ਡੰਪ ਬਰਾਂਚ ਸ਼ਾਮਲ ਹਨ।