ਪੁਲਿਸ ਨੇ ਤਿੰਨ ਜਣੇ ਨਸ਼ੇ ਦੀ ਹਾਲਤ ’ਚ ਫੜੇ
ਪੁਲਿਸ ਨੇ ਤਿੰਨ ਜਣੇ ਨਸ਼ੇ ਦੀ ਹਾਲਤ ਵਿੱਚ ਫੜੇ
Publish Date: Tue, 20 Jan 2026 04:55 PM (IST)
Updated Date: Tue, 20 Jan 2026 04:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੁਲਿਸ ਨੇ ਨਸ਼ੇ ਦੀ ਹਾਲਤ ਵਿਚ ਘੁੰਮ ਰਹੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਗੋਬਿੰਦਗੜ੍ਹ ਪੁਲਿਸ ਨੇ ਪਾਂਡਵ ਪਾਸਵਾਨ, ਸਰਹਿੰਦ ਪੁਲਿਸ ਨੇ ਦਵਿੰਦਰ ਸਿੰਘ ਪਿੰਡ ਕਾਲੇਵਾਲ ਤੇ ਬਸੀ ਪਠਾਣਾ ਪੁਲਿਸ ਨੇ ਗੁਰਸੇਵਕ ਵਾਸੀ ਬਸੀ ਪਠਾਣਾਂ ਦਾ ਡੋਪ ਟੈਸਟ ਕਰਵਾਇਆ ਜੋ ਪਾਜ਼ੇਟਿਵ ਆਇਆ। ਪੁਲਿਸ ਵਲੋਂ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਮੁਕੱਦਮੇ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।