ਪੁਲਿਸ ਵੱਲੋਂ ਸੱਤ ਨਸ਼ੇੜੀ ਗ੍ਰਿਫ਼ਤਾਰ
ਪੁਲਿਸ ਵੱਲੋਂ ਸੱਤ ਨਸ਼ੇੜੀ ਗ੍ਰਿਫ਼ਤਾਰ
Publish Date: Tue, 27 Jan 2026 06:46 PM (IST)
Updated Date: Tue, 27 Jan 2026 06:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਿਹਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਨੇ ਸੱਤ ਨਸ਼ੇੜੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਫਤਹਿਗੜ੍ਹ ਪੁਲਿਸ ਨੇ ਵਰਿੰਦਰ ਸਿੰਘ, ਬਸੀ ਪਠਾਣਾਂ ਪੁਲਿਸ ਨੇ ਰੋਹਿਤ, ਸਰਹਿੰਦ ਪੁਲਿਸ ਨੇ ਕਰਨਵੀਰ, ਖਮਾਣੋਂ ਪੁਲਿਸ ਨੇ ਲਵਪ੍ਰੀਤ, ਬਡਾਲੀ ਆਲਾ ਸਿੰਘ ਪੁਲਿਸ ਨੇ ਨਰਿੰਦਰ ਸਿੰਘ, ਖੇੜੀ ਨੌਧ ਸਿੰਘ ਪੁਲਿਸ ਨੇ ਬਲਵਿੰਦਰ ਸਿੰਘ ਅਤੇ ਅਮਲੋਹ ਪੁਲਿਸ ਨੇ ਉੱਤਮ ਕੁਮਾਰ ਦਾ ਡੋਪ ਟੈਸਟ ਕਰਾਇਆ ਜੋ ਪਾਜ਼ੇਟਿਵ ਆਇਆ। ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਕਰ ਕੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।