- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਅਨੁਸਾਰ ਫੁੱਟਬਾਲ ਅੰਡਰ-21 ਲੜਕਿਆਂ ’ਚ ਮਾਤਾ ਗੁਜਰੀ ਕਾਲਜ ਨੇ ਪਹਿਲਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਨੇ ਦੂਜਾ ਤੇ ਸਲਾਣੀ ਨੇ ਤੀਜਾ ਸਥਾਨ ਹਾਸਲ ਕੀਤਾ। ਹਾਕੀ ਅੰਡਰ-14 ਲੜਕਿਆਂ ’ਚ ਅਮਲੋਹ-ਏ ਨੇ ਪਹਿਲਾ, ਅਮਲੋਹ-ਬੀ ਨੇ ਦੂਜਾ ਤੇ ਮੇਹਰ ਬਾਬਾ ਚੈਰੀਟੇਬਲ ਟਰੱਸਟ ਬੱਸੀ ਪਠਾਣਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਵਰਗ ਦੀਆਂ ਲੜਕੀਆਂ ’ਚ ਮੇਹਰ ਬਾਬਾ ਟਰੱਸਟ ਨੇ ਪਹਿਲਾ ਤੇ ਨਰਾਇਣਗੜ੍ਹ ਸਕੂਲ ਨੇ ਦੂਜਾ, ਜਦਕਿ ਅੰਡਰ-21 ਲੜਕਿਆਂ ’ਚ ਅਮਲੋਹ ਨੇ ਪਹਿਲਾ ਤੇ ਬੱਸੀ ਪਠਾਣਾਂ ਨੇ ਦੂਜਾ ਸਥਾਨ ਹਾਸਲ ਕੀਤਾ। ਵੇਟਲਿਫ਼ਟਿੰਗ ਅੰਡਰ-21 ਦੇ 60 ਕਿੱਲੋ ਭਾਰ ਵਰਗ ’ਚ ਸ਼ੋਭ ਨਾਥ ਨੇ ਪਹਿਲਾ, ਨਿਗਮ ਕੁਮਾਰ ਨੇ ਦੂਜਾ ਤੇ ਆਦੇਸ਼ ਕੁਮਾਰ ਨੇ ਤੀਜਾ ਅਤੇ 65 ਕਿੱਲੋ ’ਚ ਹਰਸ਼ਦੀਪ ਸਿੰਘ ਨੇ ਪਹਿਲਾ ਤੇ ਪਰਵਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਫ਼ੈਂਸਿੰਗ ਅੰਡਰ-17 ਲੜਕਿਆਂ ਦੇ ਇੱਪੀ ਮੁਕਾਬਲੇ ’ਚ ਜਸਕਰਨ ਸਿੰਘ ਨੇ ਪਹਿਲਾ, ਨਵਜੋਤ ਕੌਰ ਨੇ ਦੂਜਾ ਅਤੇ ਮੋਹਿਤ ਤੇ ਮਨਦੀਪ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕਿਆਂ ਦੇ ਇੱਪੀ ਮੁਕਾਬਲੇ ’ਚ ਸਾਹਿਬ ਨੇ ਪਹਿਲਾ, ਅਨਮੋਲਰਤਨ ਨੇ ਦੂਜਾ ਅਤੇ ਦਿਲਸ਼ਾਨ ਤੇ ਅਰਸ਼ਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 21-30 ਉਮਰ ਵਰਗ ਮਹਿਲਾ ਸੈਬਰ ’ਚ ਹੁਸਨਪ੍ਰੀਤ ਕੌਰ ਨੇ ਪਹਿਲਾ, ਪਲਕ ਨੇ ਦੂਜਾ ਅਤੇ ਮਨਪ੍ਰੀਤ ਕੌਰ ਤੇ ਸੁੱਖੀ ਨੇ ਤੀਜਾ ਸਥਾਨ ਹਾਸਲ ਕੀਤਾ। ਬਾਸਕਿਟਬਾਲ ਅੰਡਰ-14 ਲੜਕਿਆਂ, 21-30 ਅਤੇ 31-40 ਪੁਰਸ਼ ਵਰਗ ਦੇ ਮੁਕਾਬਲਿਆਂ ’ਚ ਬਾਸਕਟਬਾਲ ਕੋਚਿੰਗ ਸੈਂਟਰ ਫਤਹਿਗੜ੍ਹ ਸਾਹਿਬ ਦੀਆਂ ਟੀਮਾਂ ਨੇ ਪਹਿਲਾ ਅਤੇ ਮੰਡੀ ਗੋਬਿੰਦਗੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ। ਹੈਂਡਬਾਲ ਅੰਡਰ-21 ਲੜਕਿਆਂ ਦੇ ਮੁਕਾਬਲੇ ’ਚ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਸਕੂਲ ਨੇ ਮੰਡੀ ਗੋਬਿੰਦਗੜ੍ਹ ਨੂੰ 15-10 ਨਾਲ ਹਰਾ ਕੇ ਸੈਮੀਫ਼ਾਈਨਲ ’ਚ ਜਗ੍ਹਾ ਬਣਾਈ, ਜਦਕਿ ਲੜਕੀਆਂ ਦੇ ਮੁਕਾਬਲੇ ’ਚ ਪੰਜੋਲੀ ਕਲਾਂ ਦੀ ਟੀਮ ਪਹਿਲੇ ਤੇ ਗਾਰਡਨ ਵੈਲੀ ਸਕੂਲ ਬੱਸੀ ਪਠਾਣਾਂ ਦੂਜੇ ਸਥਾਨ ’ਤੇ ਰਿਹਾ। ਨੈੱਟਬਾਲ ਅੰਡਰ-14 ਤੇ ਅੰਡਰ-17 ਲੜਕੀਆਂ ’ਚ ਨੈੱਟਬਾਲ ਕੋਚਿੰਗ ਸੈਂਟਰ ਫਗਸ ਦੀਆਂ ਟੀਮਾਂ ਪਹਿਲੇ ਸਥਾਨ ’ਤੇ ਰਹੀਆਂ। ਬਾਕਸਿੰਗ ਅੰਡਰ-14 ਲੜਕੀਆਂ ਦੇ 30-33 ਕਿੱਲੋ ਭਾਰ ਵਰਗ ’ਚ ਰਮਨਜੋਤ ਕੌਰ ਅਤੇ 33-35 ਕਿੱਲੋ ’ਚ ਨਵਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।