- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਈਨ ਗਰੋਵ ਕਾਲਜ ਦੇ ਵਿਦਿਆਰਥੀਆਂ ਨੇ ‘ਦਾਸਤਾਨ-ਏ-ਸ਼ਹਾਦਤ’ ਅਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਕੀਤੇ ਦਰਸ਼ਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਾਈਨ ਗਰੋਵ ਕਾਲਜ ਆਫ਼ ਐਜੂਕੇਸ਼ਨ ਬਸੀ ਪਠਾਣਾਂ ਵੱਲੋਂ ਕਮਿਊਨਿਟੀ ਸਰਵਿਸ ਤਹਿਤ ਵਿਦਿਆਰਥੀਆਂ ਨੂੰ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਵਿਖੇ ਲਿਜਾਇਆ ਗਿਆ। ਇੱਥੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨਾਲ ਸਬੰਧਿਤ ਮਿਊਜ਼ੀਅਮ ‘ਦਾਸਤਾਨ-ਏ-ਸ਼ਹਾਦਤ’ ਦਾ ਦੌਰਾ ਕਰਵਾਇਆ ਗਿਆ। ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਵਿਕਾਸ ਕੌਸ਼ਲ ਅਤੇ ਪ੍ਰਿੰਸੀਪਲ ਡਾ. ਦੀਪਾਲੀ ਸਿੰਗਲਾ ਨੇ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਵਿਦਿਆਰਥੀਆਂ ਨੇ ਦਾਸਤਾਨ-ਏ-ਸ਼ਹਾਦਤ ਮਿਊਜ਼ੀਅਮ ਨੂੰ ਦੇਖ ਕੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਵਿਦਿਆਰਥੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰਬਾਣੀ ਸਰਵਣ ਕੀਤੀ। ਵਿਦਿਆਰਥੀਆਂ ਨੇ ਝਾੜੂ ਦੀ ਸੇਵਾ, ਲੰਗਰ ’ਚ ਜੂਠੇ ਬਰਤਨਾਂ ਦੀ ਸੇਵਾ, ਸਬਜ਼ੀ ਕੱਟਣ ਅਤੇ ਜੋੜਾ ਘਰ ’ਚ ਜੋੜਿਆਂ ਦੀ ਸੇਵਾ ਨਿਭਾਈ। ਸਹਾਇਕ ਪ੍ਰੋਫ਼ੈਸਰ ਰਵਿੰਦਰ ਸਿੰਘ ਤੇ ਮੈਨੇਜਿੰਗ ਡਾਇਰੈਕਟਰ ਡਾ. ਵਿਕਾਸ ਕੌਸ਼ਲ ਨੇ ਕਿਹਾ ਕਿ ਦਾਸਤਾਨ-ਏ-ਸ਼ਹਾਦਤ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਖ਼ਾਲਸੇ ਦੀ ਖ਼ਾਤਰ ਕੀਤੀਆਂ ਕੁਰਬਾਨੀਆਂ ਦੀ ਲਾਸਾਨੀ ਮਿਸਾਲ ਹੈ। ਕਮਿਊਨਿਟੀ ਸਰਵਿਸ ਇੰਚਾਰਜ ਅਤੇ ਕਾਲਜ ਐਡਮਿਨਿਸਟ੍ਰੇਟਰ ਪਵਨਦੀਪ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇੱਥੇ ਲਿਆਉਣ ਦਾ ਮੁੱਖ ਮਕਸਦ ਉਨ੍ਹਾਂ ਨੂੰ ਆਪਣੇ ਖੇਤਰ ਦੇ ਅਮੀਰ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ। ਇਸ ਮੌਕੇ ਗੀਤਾ ਬਾਲਾ, ਆਮਨਾ ਅਖ਼ਤਰ ਅਤੇ ਕੁਲਦੀਪ ਕੌਰ ਵੀ ਮੌਜੂਦ ਸਨ।