- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਆਈਐਮਟੀ ਅਲੌੜ ਵੱਲੋਂ ਕਨਵੋਕੇਸ਼ਨ ਸਮਾਰੋਹ-2026 ਦਾ ਸ਼ਾਨਦਾਰ ਆਯੋਜਨ, ਵਿਦਿਆਰਥੀਆਂ ਨੂੰ ਵੰਡੀਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਪੀਆਈਐਮਟੀ) ਅਲੌੜ ਵੱਲੋਂ ਕਨਵੋਕੇਸ਼ਨ ਸਮਾਰੋਹ-2026 ਕਰਵਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਦੇ ਡੀਨ (ਕਾਲਜ ਵਿਕਾਸ) ਡਾ. ਆਰਪੀਐਸ ਬੇਦੀ ਸ਼ਾਮਲ ਹੋਏ। ਇਸ ਮੌਕੇ ਜੀਈਐਸਡਬਲਯੂਟੀ ਐਮਜੀਜੀ ਦੇ ਪ੍ਰਧਾਨ ਰਾਜ ਕੁਮਾਰ ਗੋਇਲ, ਪੀਆਈਐਮਟੀ ਦੇ ਚੇਅਰਮੈਨ ਨਰੇਸ਼ ਅਗਰਵਾਲ, ਸੀਨੀਅਰ ਮੈਂਬਰ ਪਿਆਰਾ ਸਿੰਘ ਕਲਸੀ, ਅਤੁਲ ਅਗਰਵਾਲ, ਜੀਪੀਸੀ ਦੀ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਅਤੇ ਜੀਪੀਐਸ ਦੀ ਪ੍ਰਿੰਸੀਪਲ ਡਾ. ਨੀਰੂ ਅਰੋੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਰਵਾਇਤੀ ਕਨਵੋਕੇਸ਼ਨ ਜਲੂਸ ਨਾਲ ਹੋਈ, ਜਿਸ ’ਚ ਮੁੱਖ ਮਹਿਮਾਨ, ਟਰੱਸਟ ਦੇ ਅਹੁਦੇਦਾਰਾਂ, ਡਾਇਰੈਕਟਰ, ਵਿਭਾਗੀ ਮੁਖੀਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਅਕਾਦਮਿਕ ਪਹਿਰਾਵੇ ’ਚ ਸ਼ਮੂਲੀਅਤ ਕੀਤੀ। ਮੁੱਖ ਮਹਿਮਾਨ ਡਾ. ਆਰਪੀਐਸ ਬੇਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਅਨੁਸ਼ਾਸਨ, ਹੁਨਰ ਵਿਕਾਸ, ਪਾਜ਼ੇਟਿਵ ਸੋਚ ਅਤੇ ਨਿਰੰਤਰ ਮਿਹਨਤ ਹੀ ਸਫ਼ਲਤਾ ਦੀ ਬੁਨਿਆਦ ਹਨ। ਰਾਜ ਕੁਮਾਰ ਗੋਇਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪ੍ਰੇਰਿਤ ਕੀਤਾ। ਸਮਾਰੋਹ ਦੌਰਾਨ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਸਰਟੀਫਿਕੇਟ ਤਕਸੀਮ ਕੀਤੇ ਗਏ। ਪੀਆਈਐਮਟੀ ਦੀ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਡਿਗਰੀ ਅਤੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੰਸਥਾ ਮਿਆਰੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਅੰਤ ’ਚ ਉਨ੍ਹਾਂ ਮੁੱਖ ਮਹਿਮਾਨ ਡਾ. ਆਰਪੀਐਸ ਬੇਦੀ ਅਤੇ ਸਮੂਹ ਟਰੱਸਟ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਨਵੋਕੇਸ਼ਨ ਵਿਦਿਆਰਥੀਆਂ ਦੇ ਜੀਵਨ ਦਾ ਅਹਿਮ ਮੀਲ ਪੱਥਰ ਹੈ।