
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਤਾ ਗੁਜਰੀ ਕਾਲਜ ਵਿਖੇ ‘ਫਿਜ਼ਿਕਸ ਐਸੋਸੀਏਸ਼ਨ’ ਦਾ ਗਠਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਫ਼ਿਜ਼ਿਕਸ ਵਿਭਾਗ ਵੱਲੋਂ ਵਿੱਦਿਅਕ ਸੈਸ਼ਨ 2026-27 ਲਈ ਵਿਦਿਆਰਥੀਆਂ ਦੀ ‘ਫਿਜ਼ਿਕਸ ਐਸੋਸੀਏਸ਼ਨ’ ਦਾ ਗਠਨ ਕੀਤਾ ਗਿਆ। ਇਸ ਐਸੋਸੀਏਸ਼ਨ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਵੱਖ-ਵੱਖ ਵਿਗਿਆਨਕ ਪ੍ਰੋਗਰਾਮਾਂ ਤੇ ਗਤੀਵਿਧੀਆਂ ਨਾਲ ਜੋੜਨਾ ਅਤੇ ਵਿਗਿਆਨ ਦੇ ਖੇਤਰ ’ਚ ਹੋ ਰਹੀਆਂ ਨਵੀਆਂ ਤਰੱਕੀਆਂ ਤੋਂ ਜਾਣੂ ਕਰਵਾਉਣਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਫ਼ਿਜ਼ਿਕਸ ਵਿਭਾਗ ਦੇ ਮੁਖੀ ਅਤੇ ਐਸੋਸੀਏਸ਼ਨ ਦੇ ਕਨਵੀਨਰ ਡਾ. ਤਜਿੰਦਰ ਸਿੰਘ, ਕੋਆਰਡੀਨੇਟਰ ਡਾ. ਦੀਪਿਕਾ ਜੈਨ ਅਤੇ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਐਮਐਸਸੀ ਫ਼ਿਜ਼ਿਕਸ ਭਾਗ ਦੂਸਰਾ ਦੀ ਵਿਦਿਆਰਥਣ ਹਰਦੀਪ ਕੌਰ ਨੂੰ ਪ੍ਰਧਾਨ ਅਤੇ ਐਮਐਸਸੀ ਫ਼ਿਜ਼ਿਕਸ ਭਾਗ ਪਹਿਲਾ ਦੀ ਵਿਦਿਆਰਥਣ ਓਪਿੰਦਰਜੋਤ ਕੌਰ ਨੂੰ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਬੀਐਸਸੀ ਭਾਗ ਤੀਸਰਾ ਨਾਨ-ਮੈਡੀਕਲ ਦੀਆਂ ਵਿਦਿਆਰਥਣਾਂ ਖੁਸ਼ਪ੍ਰੀਤ ਕੌਰ ਤੇ ਸਿਮਰਨਪ੍ਰੀਤ ਕੌਰ ਨੂੰ ਜਨਰਲ ਸਕੱਤਰ, ਬੀਐਸਸੀ ਭਾਗ ਦੂਸਰਾ ਨਾਨ-ਮੈਡੀਕਲ ਦੀ ਪਰਵਿੰਦਰ ਕੌਰ ਅਤੇ ਬੀਐਸਸੀ ਭਾਗ ਪਹਿਲਾ ਨਾਨ-ਮੈਡੀਕਲ ਦੇ ਜਸਪ੍ਰੀਤ ਸਿੰਘ ਤੇ ਪ੍ਰਭਦੀਪ ਸਿੰਘ ਨੂੰ ਸਾਂਝੇ ਸਕੱਤਰ ਬਣਾਇਆ ਗਿਆ। ਇਸੇ ਪ੍ਰਕਾਰ ਐਮਐਸਸੀ ਫ਼ਿਜ਼ਿਕਸ ਭਾਗ ਦੂਸਰਾ ਦੀ ਨਵਜੋਤ ਕੌਰ ਅਤੇ ਬੀਐਸਸੀ ਭਾਗ ਪਹਿਲਾ ਨਾਨ-ਮੈਡੀਕਲ ਦੇ ਬੀਰਕਰਨ ਸਿੰਘ ਨੂੰ ਐਸੋਸੀਏਸ਼ਨ ਦੇ ਮੈਂਬਰ ਚੁਣਿਆ ਗਿਆ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਰਮਣੀਕ ਕੌਰ, ਡਾ. ਨਵਜੀਤ ਕੌਰ, ਡਾ. ਗੁਰਪ੍ਰੀਤ ਕੌਰ ਅਤੇ ਪ੍ਰੋ. ਮਨਪ੍ਰੀਤ ਕੌਰ ਵੀ ਹਾਜ਼ਰ ਸਨ।