- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ ਨੂੰ ਚਲਦਾ ਕਰਨ ਦਾ ਲੋਕਾਂ ਨੇ ਬਣਾਇਆ ਮਨ : ਭੁੱਟਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਵੱਲੋਂ 15 ਸਤੰਬਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਹਿੰਦ ਵਿਖੇ ਕੀਤੀ ਜਾ ਰਹੀ ‘ਪੰਜਾਬ ਬਚਾਓ ਰੈਲੀ’ ਨੂੰ ਲੈ ਕੇ ਪਿੰਡਾਂ ’ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪਿੰਡ ਬਲਾੜੀ ਖੁਰਦ, ਚਨਾਲੋ, ਮਲਕੋ ਮਾਜਰਾ, ਮੁਲਾਂਪੁਰ ਖੁਰਦ, ਮੰਡੋਫਲ, ਅਰਾਈ ਮਾਜਰਾ, ਕੋਟਲਾ ਭਾਈਕਾ, ਰਿਓਣਾ ਨੀਵਾਂ, ਪਤਾਰਸੀ ਖ਼ੁਰਦ, ਪਤਾਰਸੀ ਕਲਾਂ, ਬਹਿਲੋਲਪੁਰ, ਹਮਾਯੂਪੁਰ ਸਰਹਿੰਦ ਤੇ ਅੱਤੇਵਾਲੀ ਵਿਖੇ ਮੀਟਿੰਗਾਂ ਕਰਕੇ ਲੋਕਾਂ ਨੂੰ ਰੈਲੀ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਭੁੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬੋਲੇ ਝੂਠ ਅਤੇ ਘਪਲਿਆਂ ਕਾਰਨ ਲੋਕਾਂ ਨੇ ਇਸ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਵੱਡੀ ਜਿੱਤ ਦਿਵਾਉਣ ਵਾਲੇ ਲੋਕਾਂ ਲਈ ਸਰਕਾਰ ਨੇ ਕੁਝ ਨਹੀਂ ਕੀਤਾ ਅਤੇ ਆਗੂ ਸਿਰਫ਼ ਆਪਣੀਆਂ ਜੇਬਾਂ ਭਰਨ ’ਚ ਲੱਗੇ ਹਨ। ਪੰਜਾਬ ਦਾ ਭਲਾ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਭਰ ’ਚ ਹੋ ਰਹੀਆਂ ਰੈਲੀਆਂ ਨੇ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ ਅਤੇ ਸਰਹਿੰਦ ਰੈਲੀ ਵੀ ਇਤਿਹਾਸਕ ਹੋਵੇਗੀ। ਇਸ ਮੌਕੇ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕੁਲਦੀਪ ਸਿੰਘ ਪੋਲਾ ਮੈਂਬਰ ਜਨਰਲ ਕੌਂਸਲ, ਅਵਤਾਰ ਸਿੰਘ ਹੱਲੋਤਾਲੀ ਹਲਕਾ ਯੂਥ ਪ੍ਰਧਾਨ, ਜੋਬਨ ਸਿੰਘ ਪੰਜੋਲਾ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ, ਸੁਖਦੀਪ ਸਿੰਘ ਬਹਿਲੋਲਪੁਰ ਸਰਕਲ ਪ੍ਰਧਾਨ, ਦਵਿੰਦਰ ਸਿੰਘ ਹਲਕਾ ਪ੍ਰਧਾਨ ਐਸਸੀ ਵਿੰਗ, ਦਿਵਯਾਂਸ਼ ਅਰੋੜਾ, ਜਸ਼ਨ ਮੱਲੀ, ਤੇਜੀ ਸੋਂਢਾ, ਨਾਜਰ ਸਿੰਘ, ਸੁਰਿੰਦਰ ਸਿੰਘ ਸੋਢੀ, ਗੁਰਤੇਜ ਗਿੱਲ, ਗੁਰਮੁਖ ਸਿੰਘ, ਵਿੱਕੀ, ਹਰਵਿੰਦਰ ਸਿੰਘ, ਜਸਬੀਰ ਸਿੰਘ, ਰਾਜਵੀਰ ਸਿੰਘ, ਹਰਪਾਲ ਸਿੰਘ, ਹਰਿੰਦਰ ਕੁਮਾਰ, ਹਰਪ੍ਰੀਤ ਮਾਨ, ਪੰਕਜ ਸ਼ਰਮਾ ਹਲਕਾ ਪ੍ਰਧਾਨ ਵਪਾਰ ਵਿੰਗ, ਤਜਿੰਦਰ ਸਿੰਘ ਕੋਹਲੀ, ਤਰਨ ਕੁਮਾਰੀ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਅਤੇ ਲਾਡੀ ਅੱਤੇਵਾਲੀ ਹਾਜ਼ਰ ਸਨ।