- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਾਦੂਮਾਜਰਾ ਕੁਸ਼ਤੀ ਦੰਗਲ ’ਚ ਪਰਮਿੰਦਰ ਡੂਮਛੇੜੀ ਨੇ ਜਿੱਤੀ ਝੰਡੀ ਦੀ ਕੁਸ਼ਤੀ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪਿੰਡ ਦਾਦੂਮਾਜਰਾ ਵਿਖੇ ਕੁਸ਼ਤੀ ਦੰਗਲ ਕਮੇਟੀ ਵੱਲੋਂ ਵਿਸ਼ਾਲ ਕੁਸ਼ਤੀਆਂ ਕਰਵਾਈਆਂ ਗਈਆਂ, ਜਿਸ ’ਚ ਇਲਾਕੇ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹਿਲਵਾਨਾਂ ਨੇ ਸ਼ਮੂਲੀਅਤ ਕੀਤੀ। ਪਰਮਿੰਦਰ ਸਿੰਘ ਡੂਮਛੇੜੀ ਅਤੇ ਅਜੇ ਕੈਂਥਲ ਵਿਚਕਾਰ ਹੋਏ ਮੁਕਾਬਲੇ ਦੌਰਾਨ ਪਹਿਲਵਾਨਾਂ ਨੇ ਆਪਣੀ ਖੇਡ ਕਲਾ ਦੇ ਸ਼ਾਨਦਾਰ ਜੌਹਰ ਦਿਖਾਏ ਅਤੇ ਦਰਸ਼ਕਾਂ ਨੇ ਕੁਸ਼ਤੀਆਂ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਫਤਹਿਗੜ੍ਹ ਸਾਹਿਬ ਤੋਂ ਆਗੂ ਅਮਰਇੰਦਰ ਸਿੰਘ ਲਿਬੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਈ ਅਤੇ ਪਹਿਲਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇੱਕ ਲੱਖ ਰੁਪਏ ਦੀ ਝੰਡੀ ਦੀ ਕੁਸ਼ਤੀ ਪਰਮਿੰਦਰ ਡੂਮਛੇੜੀ ਨੇ ਜਿੱਤੀ। ਅਮਰਇੰਦਰ ਸਿੰਘ ਲਿਬੜਾ ਨੇ ਕਿਹਾ ਕਿ ਪੰਜਾਬ ਦੀ ਰਵਾਇਤੀ ਖੇਡ ਕੁਸ਼ਤੀ ਸਾਡੀ ਅਮੀਰ ਵਿਰਾਸਤ ਦਾ ਅਹਿਮ ਹਿੱਸਾ ਹੈ। ਅਜਿਹੇ ਖੇਡ ਸਮਾਗਮ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ’ਚ ਮਿਹਨਤ ਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਜਸਪਾਲ ਸਿੰਘ ਸਾਬਕਾ ਸਰਪੰਚ ਦਾਦੂਮਾਜਰਾ ਨੇ ਆਏ ਹੋਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਮਨਜੀਤ ਸਿੰਘ ਸਰਪੰਚ ਪਿੰਡ ਦਾਦੂਮਾਜਰਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਬਲਿਹਾਰ ਸਿੰਘ ਚੂੰਨੀ, ਹਰਜਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਕਰਨੈਲ ਸਿੰਘ ਖਰੌੜਾ, ਗੁਰਧਰਮ ਸਿੰਘ, ਮਨਜੀਤ ਸਿੰਘ, ਸੁੱਖਦਰਸ਼ਨ ਸਿੰਘ, ਜਸਵੀਰ ਸਿੰਘ ਲੋਹਾਖੇੜੀ, ਸੁਖਵਿੰਦਰ ਸਿੰਘ ਲੋਹਾਖੇੜੀ, ਹਰਸ਼ਪਿੰਦਰ ਸਿੰਘ ਚੀਮਾਂ, ਗੁਰਿੰਦਰ ਸਿੰਘ ਝਾਮਪੁਰ, ਅਮਰਿੰਦਰ ਸਿੰਘ ਨਰੈਣ, ਹਰਜਿੰਦਰ ਸਿੰਘ ਨਰੈਣ, ਜਸਵੰਤ ਸਿੰਘ ਦਾਦੂਮਾਜਰਾ, ਬਰਜਿੰਦਰ ਸਿੰਘ, ਲਖੀ ਖਾਂ, ਪ੍ਰੀਤਮ ਸਿੰਘ ਪੰਚ, ਦਲਵੀਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਫੌਜੀ, ਗੁਰਦੀਪ ਸਿੰਘ ਦੀਪੀ ਅਤੇ ਸਮੂਹ ਪਿੰਡ ਵਾਸੀ ਮੌਜੂਦ ਸਨ।