- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਕਾਲੇਵਾਲ ਤੇ ਮੀਰਪੁਰ ਦੀਆਂ ਪੰਚਾਇਤਾਂ ਨੇ ਸਮਰਥਨ ਦਿੱਤਾ : ਗੁਰਪ੍ਰੀਤ ਸਿੰਘ ਜੀਪੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਨੇ ਦੱਸਿਆ ਕਿ ਪਿੰਡ ਕਾਲੇਵਾਲ ਅਤੇ ਮੀਰਪੁਰ ਦੀਆਂ ਪੰਚਾਇਤਾਂ ਨੇ ਉਨ੍ਹਾਂ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨਹਿਰੀ ਪਾਣੀ, ਮੁਫ਼ਤ ਬਿਜਲੀ ਅਤੇ ਔਰਤਾਂ ਦੀ ਭਲਾਈ ਸਮੇਤ ਲੋਕ ਹਿੱਤ ਵਿੱਚ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਪਿੰਡਾਂ ਵਿਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਅਤੇ ਉਨ੍ਹਾਂ ਦਾ ਮੁੱਖ ਟੀਚਾ ਖ਼ਸਤਾਹਾਲ ਸੜਕਾਂ ਦੀ ਮੁਰੰਮਤ ਕਰਵਾਉਣਾ ਤੇ ਆਈਟੀਆਈ ਸਮੇਤ ਉਦਯੋਗਿਕ ਕੰਮਾਂ ਨੂੰ ਨੇਪਰੇ ਚਾੜ੍ਹਨਾ ਹੈ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਅਧਿਕਾਰੀ, ਸਰਪੰਚ ਪਰਮਜੀਤ ਸਿੰਘ ਪੰਮਾ, ਰਾਜਵੀਰ ਸਿੰਘ ਮੀਰਪੁਰ, ਪ੍ਰਧਾਨ ਅਨੂਪ ਸਿੰਗਲਾ, ਬਲਵਿੰਦਰ ਸਿੰਘ ਮਾਜਰੀ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਵਿੰਦਰ ਸਿੰਘ ਗੋਗੀ, ਜੁਝਾਰ ਸਿੰਘ ਕੰਗ, ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ ਔਜਲਾ, ਸੁਰਜੀਤ ਸਿੰਘ ਕਾਲੇਵਾਲ, ਜਸਬੀਰ ਸਿੰਘ ਭਾਦਲਾ, ਟਿੰਕੂ ਖੇੜੀ, ਰਵੀ ਜੋਗੀ, ਰਿੰਕੂ ਬਾਜਵਾ, ਨਰਿੰਦਰ ਸਿੰਘ ਮੁਲਾਪੁਰ, ਹਰਦੀਪ ਸਿੰਘ ਭੁੱਲਰ ਮੀਰਪੁਰ, ਸਤੀਸ਼ ਬਿਰਲਾ, ਜਸਵੰਤ ਸਿੰਘ, ਰਾਮਾ ਖਮਾਣੋਂ, ਟੋਨੀ ਪੰਚ ਖੇੜੀ, ਰਣਜੀਤ ਸਿੰਘ ਲੋਹਾਰ ਮਾਜਰਾ, ਸਤਵਿੰਦਰ ਸਿੰਘ ਸੋਹਾਵੀ, ਸਰਦੂਲ ਸਿੰਘ ਕਾਲੇਵਾਲ, ਮਨਿੰਦਰ ਮੌਲਾ ਅਤੇ ਹਰਪ੍ਰੀਤ ਸਿੰਘ ਸ਼ਾਹੀ ਸਮੇਤ ਹੋਰ ਪਤਵੰਤੇ ਮੌਜੂਦ ਸਨ।