ਓਵਰਲੋਡਿੰਗ ਪੈ ਸਕਦੀ ਸੀ ਭਾਰੀ! ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ 'ਚ ਉਲਝਿਆ ਟਰੱਕ, ਇਲਾਕੇ 'ਚ ਫੈਲੀ ਦਹਿਸ਼ਤ
ਰਾਮ ਮੰਦਰ ਨੇੜੇ ਬੁੱਗਾ ਬੱਸ ਸਟੈਂਡ ਵੱਲ ਮੁੜ ਰਿਹਾ ਓਵਰਲੋਡ ਟਰੱਕ ਬਿਜਲੀ ਦੀਆਂ ਤਾਰਾਂ ’ਚ ਫਸਣ ਕਾਰਨ ਵੱਡਾ ਹਾਦਸਾ ਟਲ ਗਿਆ। ਟਰੱਕ ਦੇ ਤਾਰਾਂ ਨਾਲ ਟਕਰਾਉਂਦਿਆਂ ਹੀ ਧਮਾਕਾ ਹੋਇਆ ਤੇ ਚੰਗਿਆੜੀਆਂ ਨਿਕਲੀਆਂ, ਜਿਸ ਨਾਲ ਪੂਰੇ ਇਲਾਕੇ ਦੀ ਬਿਜਲੀ ਠੱਪ ਹੋ ਗਈ ਅਤੇ ਬਾਜ਼ਾਰ ’ਚ ਹਫੜਾ-ਦਫੜੀ ਮਚ ਗਈ।
Publish Date: Fri, 24 Jul 2026 11:43 AM (IST)
Updated Date: Fri, 24 Jul 2026 11:45 AM (IST)
ਜਾਗਰਣ ਟੀਮ, ਪੰਜਾਬੀ ਜਾਗਰਣ, ਅਮਲੋਹ : ਰਾਮ ਮੰਦਰ ਨੇੜੇ ਬੁੱਗਾ ਬੱਸ ਸਟੈਂਡ ਵੱਲ ਮੁੜ ਰਿਹਾ ਓਵਰਲੋਡ ਟਰੱਕ ਬਿਜਲੀ ਦੀਆਂ ਤਾਰਾਂ ’ਚ ਫਸਣ ਕਾਰਨ ਵੱਡਾ ਹਾਦਸਾ ਟਲ ਗਿਆ। ਟਰੱਕ ਦੇ ਤਾਰਾਂ ਨਾਲ ਟਕਰਾਉਂਦਿਆਂ ਹੀ ਧਮਾਕਾ ਹੋਇਆ ਤੇ ਚੰਗਿਆੜੀਆਂ ਨਿਕਲੀਆਂ, ਜਿਸ ਨਾਲ ਪੂਰੇ ਇਲਾਕੇ ਦੀ ਬਿਜਲੀ ਠੱਪ ਹੋ ਗਈ ਅਤੇ ਬਾਜ਼ਾਰ ’ਚ ਹਫੜਾ-ਦਫੜੀ ਮਚ ਗਈ।
ਬਿਜਲੀ ਗੁੱਲ ਹੋਣ ਨਾਲ ਦੁਕਾਨਾਂ ਦਾ ਕੰਮਕਾਜ ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਕੁਝ ਸਮਾਂ ਤਾਰਾਂ ’ਚ ਫਸੇ ਰਹਿਣ ਮਗਰੋਂ ਡਰਾਈਵਰ ਟਰੱਕ ਪਿੱਛੇ ਕਰਕੇ ਦੂਜੇ ਰਸਤੇ ਤੋਂ ਨਿਕਲ ਗਿਆ। ਲੋਕਾਂ ਅਨੁਸਾਰ ਜੇਕਰ ਤਾਰਾਂ ਟੁੱਟ ਜਾਂਦੀਆਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਭੀੜ ਵਾਲੇ ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ ’ਚ ਓਵਰਲੋਡ ਵਾਹਨਾਂ ਦੇ ਦਾਖਲੇ ’ਤੇ ਸਖ਼ਤ ਰੋਕ ਲਗਾ ਕੇ ਕਾਰਵਾਈ ਕੀਤੀ ਜਾਵੇ।