- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਵਜ਼ੀਰਾਬਾਦ ਦੇ 25 ਤੋਂ ਵੱਧ ਨੌਜਵਾਨ ਅਕਾਲੀ ਦਲ ’ਚ ਸ਼ਾਮਲ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪਿੰਡ ਵਜ਼ੀਰਾਬਾਦ ਦੇ 25 ਤੋਂ ਵੱਧ ਨੌਜਵਾਨਾ ਭਾਜਪਾ ਸਮੇਤ ਹੋਰ ਸਿਆਸੀ ਪਾਰਟੀਆਂ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋ ਗਏ। ਪਾਰਟੀ ’ਚ ਸ਼ਾਮਲ ਹੋਣ ਵਾਲੇ ਰਣਜੋਧ ਸਿੰਘ, ਗੈਰੀ ਬੈਨੀਪਾਲ, ਰਸੂਲ ਮਤਾਨੀਆ, ਸਾਹਿਲ ਸਿੱਧੂ, ਰਮਨ ਬਾਵਾ, ਸਾਹਿਬ ਬੈਨੀਪਾਲ, ਸੋਨੀ ਬੈਂਸ, ਅਭਿਜੀਤ ਸਿੰਘ, ਰਣਬੀਰ ਸਿੰਘ, ਰਾਜੂ ਬੈਨੀਪਾਲ, ਸੁਪਨੀਤ ਸਿੰਘ, ਹੈਪੀ ਔਜਲਾ, ਦਵਿੰਦਰ ਸਿੰਘ, ਮਨਦੀਪ ਸਿੰਘ, ਇੰਦਰਜੀਤ ਸਿੰਘ, ਬਲਕਾਰ ਸਿੰਘ, ਕਾਲਾ ਸਿੰਘ, ਜਤਿੰਦਰ ਲਾਡੀ, ਸਨਮਦੀਪ ਸਿੰਘ, ਬਲਬੀਰ ਸਿੰਘ, ਮਨਪ੍ਰੀਤ ਸਿੰਘ, ਕਾਕੁਲੁ, ਲਖਵੀਰ ਸਿੰਘ, ਰਾਮ ਸਿੰਘ, ਪ੍ਰਭ ਬਾਵਾ, ਪਿੰਦਾ ਸਿੰਘ, ਜੱਸਾ, ਬਿੰਦਰ ਸਿੰਘ, ਕਰਪਾਲ ਸਿੰਘ ਤੇ ਟੀਟੂ ਸਿੰਘ ਨੂੰ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਹਲਕੇ ’ਚ ਮਿਲ ਰਹੀ ਸਫਲਤਾ ਇਸ ਗੱਲ ਦਾ ਸਬੂਤ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਸ਼ਾਨਦਾਰ ਜਿੱਤ ਹਾਸਲ ਕਰਕੇ ਸੂਬੇ ’ਚ ਅਗਲੀ ਸਰਕਾਰ ਬਣਾਏਗਾ। ਨੌਜਵਾਨ ਜਿਸ ਉਤਸ਼ਾਹ ਨਾਲ ਪਾਰਟੀ ਨਾਲ ਜੁੜ ਰਹੇ ਹਨ, ਉਸ ਤੋਂ ਸਪਸ਼ਟ ਹੈ ਕਿ ਉਹ ਆਪਣੀ ਮਾਂ ਪਾਰਟੀ ਦੇ ਨਾਲ ਜੁੜ ਕੇ ਪੰਜਾਬ ਨੂੰ ਮੁੜ ਤੋਂ ਵਿਕਸਿਤ ਵੇਖਣਾ ਚਾਹੁੰਦੇ ਹਨ। ਭੁੱਟਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਨੌਜਵਾਨਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਚਲਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਪਾਰਟੀ ਅੰਦਰ ਉੱਚ ਅਹੁਦੇ ਦੇ ਕੇ ਨਿਵਾਜਿਆ ਹੈ ਅਤੇ ਅੱਗੇ ਵੀ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਮੌਜੂਦਾ ‘ਆਪ’ ਸਰਕਾਰ ਵੱਲੋਂ ਪੈਦਾ ਕੀਤੇ ਹਾਲਾਤ ’ਚੋਂ ਸੂਬੇ ਨੂੰ ਬਾਹਰ ਕੱਢ ਕੇ ਮੁੜ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਦੀ ਸਮਰੱਥਾ ਸਿਰਫ਼ ਅਕਾਲੀ ਦਲ ਕੋਲ ਹੀ ਹੈ, ਜੋ 2027 ਦੀਆਂ ਚੋਣਾਂ ਜਿੱਤ ਕੇ ਸਾਬਤ ਕੀਤਾ ਜਾਵੇਗਾ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਪੀਏਸੀ ਮੈਂਬਰ ਦਿਲਬਾਗ ਸਿੰਘ ਬਾਘਾ, ਸੀਨੀਅਰ ਆਗੂ ਸੁਰਿੰਦਰ ਸਿੰਘ ਸੁਹਾਗਹੇੜੀ, ਗੁਰਦੇਵ ਸਿੰਘ ਹੈਪੀ ਬੀੜ ਭਮਾਰਸੀ, ਹਰਮੇਲ ਸਿੰਘ, ਜੈ ਸਿੰਘ ਬਾੜਾ, ਰਣਧੀਰ ਸਿੰਘ ਬੱਲ, ਮਨਵੀਰ ਸਿੰਘ ਭੁੱਟਾ, ਜਸਵੀਰ ਸਿੰਘ ਸੋਢੀ, ਸਰਕਲ ਭਮਾਰਸੀ ਦੇ ਯੂਥ ਪ੍ਰਧਾਨ ਸ਼ਮਨਪ੍ਰੀਤ ਸਿੰਘ, ਮੀਤ ਪ੍ਰਧਾਨ ਸੁਰਦੀਪ ਸਿੰਘ, ਯੂਥ ਆਗੂ ਦਿਲਪ੍ਰੀਤ ਸਿੰਘ, ਸਰਕਲ ਮੂਲੇਪੁਰ ਦੇ ਪ੍ਰਧਾਨ ਸੁਖਦੀਪ ਸਿੰਘ ਬਹਿਲੋਲਪੁਰ, ਜਨਰਲ ਸਕੱਤਰ ਹਰਮਨਜੀਤ ਸਿੰਘ ਪੰਜੋਲੀ ਖੁਰਦ ਤੇ ਸੁਰਿੰਦਰ ਸਿੰਘ ਸੋਢੀ ਆਦਿ ਹਾਜ਼ਰ ਸਨ।