- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਪੱਧਰੀ ਖੇਡਾਂ ਦੇ ਪੰਜਵੇਂ ਦਿਨ ਖਿਡਾਰੀਆਂ ਨੇ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੀਆਂ ਰਾਜ ਪੱਧਰੀ ਖੇਡਾਂ ਦੇ ਪੰਜਵੇਂ ਦਿਨ ਵੱਖ-ਵੱਖ ਮੁਕਾਬਲਿਆਂ ’ਚ ਖਿਡਾਰੀਆਂ ਨੇ ਪੂਰੇ ਜੋਸ਼ ਨਾਲ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਅੰਡਰ-17 ਲੜਕੀਆਂ ਦੇ 36 ਕਿਲੋ ਭਾਰ ਵਰਗ ’ਚ ਐਸਏਐਸ ਨਗਰ ਦੀ ਹਿਮਾਂਸ਼ੀ ਨੇ ਪਹਿਲਾ, ਮਾਨਸਾ ਦੀ ਹਰਪ੍ਰੀਤ ਨੇ ਦੂਜਾ ਅਤੇ ਮੋਗਾ ਦੀ ਵਿਪਨਪ੍ਰੀਤ ਤੇ ਲੁਧਿਆਣਾ ਦੀ ਆਂਚਲ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਦੇ 52 ਕਿਲੋ ਭਾਰ ਵਰਗ ’ਚ ਪਟਿਆਲਾ ਦੀ ਪ੍ਰਾਚੀ ਨੇ ਪਹਿਲਾ, ਜਲੰਧਰ ਦੀ ਤ੍ਰਿਪਤੀ ਨੇ ਦੂਜਾ ਅਤੇ ਹੁਸ਼ਿਆਰਪੁਰ ਦੀ ਨਵਦੀਪ ਤੇ ਅੰਮ੍ਰਿਤਸਰ ਦੀ ਹਰਸ਼ਿਤਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਫਟਬਾਲ ਮੁਕਾਬਲਿਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਅੰਡਰ-14 ਲੜਕੀਆਂ ਦੇ ਵਰਗ ’ਚ ਮੋਗਾ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਦੂਜੇ ਨਾਕਆਊਟ ਮੁਕਾਬਲੇ ’ਚ 7-6 ਨਾਲ, ਮਾਨਸਾ ਨੇ ਪਟਿਆਲਾ ਨੂੰ 25-10 ਨਾਲ ਅਤੇ ਅੰਮ੍ਰਿਤਸਰ ਨੇ ਮਾਨਸਾ ਨੂੰ 10-0 ਨਾਲ ਹਰਾਇਆ। ਅੰਡਰ-21 ਲੜਕੀਆਂ ਦੇ ਸਾਫਟਬਾਲ ਮੁਕਾਬਲਿਆਂ ’ਚ ਮੋਗਾ ਦੀ ਟੀਮ ਨੇ ਸੰਗਰੂਰ ਨੂੰ 10-0 ਨਾਲ ਅਤੇ ਮਾਨਸਾ ਨੇ ਮੇਜ਼ਬਾਨ ਫਤਹਿਗੜ੍ਹ ਸਾਹਿਬ ਨੂੰ 10-0 ਨਾਲ ਮਾਤ ਦਿੱਤੀ। ਇਸੇ ਤਰ੍ਹਾਂ 21 ਤੋਂ 30 ਸਾਲ ਉਮਰ ਵਰਗ ਦੀਆਂ ਲੜਕੀਆਂ ਦੇ ਮੁਕਾਬਲਿਆਂ ’ਚ ਲੁਧਿਆਣਾ ਨੇ ਪਟਿਆਲਾ ਨੂੰ 10-0 ਨਾਲ ਅਤੇ ਮੋਗਾ ਨੇ ਫਿਰੋਜ਼ਪੁਰ ਨੂੰ 1-0 ਨਾਲ ਹਰਾ ਕੇ ਜਿੱਤ ਦਰਜ ਕੀਤੀ।