- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਦੀ ਸ਼ਾਨਦਾਰ ਪ੍ਰਾਪਤੀ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਕੂਲ ਖੇਡਾਂ ਅਧੀਨ ਕਰਵਾਏ ਗਏ ਜ਼ਿਲ੍ਹਾ ਪੱਧਰੀ ਬਾਸਕਿਟਬਾਲ ਟੂਰਨਾਮੈਂਟ 2026-27 ਅਤੇ ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਫੁੱਟਬਾਲ ਮੁਕਾਬਲਿਆਂ 2026 ਵਿਚ ਗੋਬਿੰਦਗੜ੍ਹ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਰਗਾਂ ਵਿਚ ਅਹਿਮ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਬਾਸਕਿਟਬਾਲ ਦੇ ਲੜਕਿਆਂ ਦੇ ਵਰਗ ਵਿਚ ਅੰਡਰ-14 ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ਵਿੱਚ ਸਾਹਿਲਪ੍ਰੀਤ ਸਿੰਘ, ਰਿਆਨ, ਤਨਿਸ਼ ਕੰਬੋਜ ਤੇ ਗੁਰਫਤਿਹਜੀਤ ਸ਼ਾਮਲ ਸਨ। ਅੰਡਰ-17 ਲੜਕਿਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਿਸ ਵਿੱਚ ਹਰਸ਼ਿਤ ਬੱਤਾ ਅਤੇ ਇਸ਼ਾਨਵੀਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਅੰਡਰ-19 ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਵੱਡੀ ਪ੍ਰਾਪਤੀ ਦਰਜ ਕੀਤੀ, ਜਿਸ ਵਿਚ ਸਕਸ਼ਮ, ਕਨਵ ਮੁਖਾਜਾ, ਅਦਿਤਿਆ ਬੱਤਾ, ਯੁਵਰਾਜ, ਤਨਮੇ ਅਤੇ ਪਰਾਂਸ਼ ਸ਼ਾਮਲ ਸਨ। ਲੜਕੀਆਂ ਦੇ ਵਰਗ ਵਿੱਚ ਅੰਡਰ-14 ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਿਸ ਵਿੱਚ ਵੰਸ਼ਿਕਾ, ਟਿਆਨਾ, ਬਾਣੀ ਅਤੇ ਸਿਮਰਨ ਕੌਰ ਸ਼ਾਮਲ ਸਨ। ਅੰਡਰ-17 ਲੜਕੀਆਂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ, ਜਿਸ ਵਿੱਚ ਰੂਹੀ, ਅਦਿਤਿਆ, ਦਿਵਅਮ, ਆਰਾਧਿਆ, ਭਵਦੀਪ ਅਤੇ ਸ਼ਗੁਨ ਨੇ ਟੀਮ ਦੀ ਸਫਲਤਾ ਵਿਚ ਅਹਿਮ ਯੋਗਦਾਨ ਦਿੱਤਾ। ਅੰਡਰ-19 ਲੜਕੀਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਿਸ ਵਿਚ ਸ਼ਗੁਨ, ਵਿਪਨ ਅਤੇ ਰੀਆ ਸ਼ਾਮਲ ਸਨ। ਇਸੇ ਤਰ੍ਹਾਂ ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਫੁੱਟਬਾਲ ਮੁਕਾਬਲਿਆਂ ਵਿੱਚ ਵੀ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14 ਲੜਕੀਆਂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ, ਜਿਸ ਵਿੱਚ ਵਿਧਿਕਾ, ਦਕਸ਼ਿਤਾ, ਸਾਨਵੀ, ਆਸ਼ਵੀ, ਅਵਨੀਤ, ਹਰਗੁਨਪ੍ਰੀਤ, ਗੁਰਸੀਰਤ, ਅੰਗਦਜੋਤ, ਗੁਰਨਾਜ਼, ਸਰਗੁਨ, ਜਸਨੀਤ, ਪ੍ਰਭਨੂਰ, ਰਿਧਿਮਾ, ਗੁਰਸਿਫਤ, ਤਮੰਨਾ, ਮਨਰੀਤ, ਸ਼ੁਭਰੀਤ ਅਤੇ ਗੁਰਲੀਨ ਸ਼ਾਮਲ ਸਨ। ਅੰਡਰ-17 ਲੜਕਿਆਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਿਸ ਵਿਚ ਓਸ਼ਨ, ਹਰਮਨ, ਮੌਲਿਕ, ਵਿਨਮਰ, ਧਨਵੀਰ ਅਤੇ ਅਰਮਾਨ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਅੰਡਰ-17 ਲੜਕੀਆਂ ਦੀ ਟੀਮ ਨੇ ਵੀ ਤੀਜਾ ਸਥਾਨ ਹਾਸਲ ਕੀਤਾ, ਜਿਸ ਵਿੱਚ ਈਵਾ, ਹਰਸੀਰਤ, ਅਲੀਨਾ, ਜਪਨੀਤ, ਅਕਸ਼ਿਤਾ ਅਤੇ ਦਸ਼ਮਪ੍ਰੀਤ ਸ਼ਾਮਲ ਸਨ। ਅੰਡਰ-19 ਲੜਕੀਆਂ ਦੀ ਫੁੱਟਬਾਲ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਟੀਮ ਨੂੰ ਮਾਣ ਮਹਿਸੂਸ ਕਰਵਾਇਆ, ਜਿਸ ਵਿੱਚ ਖ਼ਵਾਹਿਸ਼, ਦਿਲੀਸ਼ਾ, ਰਿਧੀ, ਪ੍ਰਿਯਾਂਸ਼ੀ, ਅਵਨੀ, ਰੌਬਿਨਪ੍ਰੀਤ, ਸਾਹਿਬਜੋਤਬੀਰ, ਅਵਨੀਤ, ਚੰਦਨਾ, ਕਰਮਨਜੋਤ, ਹੁਸਨਪ੍ਰੀਤ, ਅਸ਼ਮੀਤ, ਲੇਕਿਸ਼ਾ, ਮਨਸੀਰਤ ਅਤੇ ਜਪਨੀਤ ਸ਼ਾਮਲ ਸਨ। ਪ੍ਰਿੰਸੀਪਲ ਡਾ. ਨੀਰੂ ਅਰੋੜਾ ਅਤੇ ਅਧਿਆਪਕਾਂ ਨੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ।