- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਲਡ ਯੂਨੀਵਰਸਿਟੀ ਵਿਖੇ ਰਿਸਰਚ ਟੂਲਕਿੱਟ ਸਬੰਧੀ ਇਕ ਹਫ਼ਤੇ ਦੀ ਵਰਕਸ਼ਾਪ ਸੰਪੰਨ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਗਣਿਤ ਵਿਭਾਗ ਵੱਲੋਂ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ‘ਰਿਸਰਚ ਟੂਲਕਿੱਟ ਫਾਰ ਪੋਸਟਗ੍ਰੈਜੂਏਟ ਸਟੂਡੈਂਟਸ: ਸਾਇੰਟਿਫਿਕ ਰਾਈਟਿੰਗ, ਡਾਟਾ ਵਿਜ਼ੂਅਲਾਈਜ਼ੇਸ਼ਨ ਐਂਡ ਪਬਲੀਕੇਸ਼ਨ’ ਵਿਸ਼ੇ ’ਤੇ ਕਰਵਾਈ ਇਕ ਹਫ਼ਤੇ ਦੀ ਹੱਥੀਂ ਸਿਖਲਾਈ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਹੋ ਗਈ ਹੈ। ਵਰਕਸ਼ਾਪ ਉਪ ਕੁਲਪਤੀ ਪ੍ਰੋ. ਡਾ. ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਦੀ ਅਗਵਾਈ ਹੇਠ ਅਤੇ ਗਣਿਤ ਵਿਭਾਗ ਮੁਖੀ ਡਾ. ਰਿਚਾ ਬਰਾੜ ਦੀ ਦੇਖ-ਰੇਖ ਹੇਠ ਕਰਵਾਈ ਗਈ। ਇਸ ਦਾ ਮੁੱਖ ਮਕਸਦ ਪੋਸਟ ਗ੍ਰੈਜੂਏਟ ਵਿਦਿਆਰਥੀਆਂ ’ਚ ਖੋਜ, ਵਿਗਿਆਨਕ ਲੇਖਨ, ਡਾਟਾ ਵਿਜ਼ੂਅਲਾਈਜ਼ੇਸ਼ਨ, ਦਸਤਾਵੇਜ਼ ਤਿਆਰੀ ਅਤੇ ਖੋਜ-ਪੱਤਰ ਪ੍ਰਕਾਸ਼ਨ ਨਾਲ ਸਬੰਧਤ ਹੁਨਰਾਂ ਨੂੰ ਵਿਕਸਤ ਕਰਨਾ ਸੀ। ਵਰਕਸ਼ਾਪ ਦੌਰਾਨ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ, ਡਾ. ਰਿਚਾ ਬਰਾੜ, ਡਾ. ਬ੍ਰਹਮਿਤ ਕੌਰ, ਡਾ. ਅਰਸ਼ਦੀਪ ਕੌਰ ਤੇ ਸਿਮਰਨਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਵਿਹਾਰਕ ਸੈਸ਼ਨ ਕਰਵਾਏ ਗਏ। ਇਨ੍ਹਾਂ ਸੈਸ਼ਨਾਂ ’ਚ ਖੋਜ-ਪੱਤਰ ਤਿਆਰ ਕਰਨ, ਲਾਟੇਕਸ ਰਾਹੀਂ ਖੋਜ ਲੇਖਨ, ਗਣਿਤਕ ਟਾਈਪਸੈਟਿੰਗ, ਟੇਬਲਾਂ ਅਤੇ ਗ੍ਰਾਫਿਕਸ, ਐਕਸਲ ਰਾਹੀਂ ਡਾਟਾ ਵਿਜ਼ੂਅਲਾਈਜ਼ੇਸ਼ਨ, ਜਰਨਲ ਟੈਂਪਲੇਟਸ ਅਤੇ ਖਰੜੇ ਤੋਂ ਪ੍ਰਕਾਸ਼ਨ ਤੱਕ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ’ਚ ਗਣਿਤ, ਖੇਤੀਬਾੜੀ, ਕਾਮਰਸ ਅਤੇ ਮੈਨੇਜਮੈਂਟ, ਅਰਥਸ਼ਾਸਤਰ ਅਤੇ ਫੂਡ ਪ੍ਰੋਸੈਸਿੰਗ ਐਂਡ ਟੈਕਨਾਲੋਜੀ ਸਮੇਤ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਪਤੀ ਸਮਾਰੋਹ ਦੀ ਸ਼ੁਰੂਆਤ ਪ੍ਰੀਨਾ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਪ ਕੁਲਪਤੀ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਗਣਿਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਖੋਜ ਨੈਤਿਕਤਾ ਅਤੇ ਇਮਾਨਦਾਰੀ ਨੂੰ ਇਕ ਜ਼ਿੰਮੇਵਾਰ ਖੋਜਕਰਤਾ ਬਣਨ ਲਈ ਜ਼ਰੂਰੀ ਦੱਸਿਆ।