ਏਸੀ ਕੰਪਰੈਸ਼ਰ ਚੋਰੀ ਮਾਮਲੇ ’ਚ ਇਕ ਗ੍ਰਿਫਤਾਰ
ਏਸੀ ਕੰਪਰੈਸ਼ਰ ਚੋਰੀ ਮਾਮਲੇ ’ਚ ਇੱਕ ਗ੍ਰਿਫਤਾਰ
Publish Date: Tue, 17 Feb 2026 06:10 PM (IST)
Updated Date: Tue, 17 Feb 2026 06:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਮੰਡੀ ਗੋਬਿੰਦਗੜ੍ਹ ਪੁਲਿਸ ਨੇ ਏਸੀ ਦੇ ਕੰਪਰੈਸ਼ਰ ਚੋਰੀ ਦੇ ਮਾਮਲੇ ਵਿਚ ਪਰਚਾ ਦਰਜ ਕਰਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗੁਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਨੇ ਸ਼ਿਕਾਇਤ ਦਿੱਤੀ ਸੀ ਕਿ 15 ਫਰਵਰੀ ਦੀ ਰਾਤ ਨੂੰ ਨਗਰ ਕੌਂਸਲ ਗੋਬਿੰਦਗੜ੍ਹ ਦੇ ਅਗਰਸੈਨ ਪਾਰਕ ਸਾਈਡ ਲੱਗੇ ਸਪਲਿਟ ਏਸੀ ਦਾ ਬਾਹਰੀ ਕੰਪਰੈਸ਼ਰ ਚੋਰੀ ਹੋ ਗਿਆ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਚੋਰੀ ਕੀਤਾ ਗਿਆ ਕੰਪਰੈਸ਼ਰ ਬਰਾਮਦ ਕਰ ਲਿਆ। ਮੁਲਜ਼ਮ ਦੀ ਪਛਾਣ ਸਾਹਿਦ ਅੰਸਾਰੀ ਵਜੋਂ ਹੋਈ ਹੈ।