ਸ਼੍ਰੀ ਰਾਮਨੌਮੀ ਮੌਕੇ ਲਗਾਇਆ ਕੜ੍ਹੀ-ਚੌਲ ਤੇ ਖੀਰ ਦਾ ਲੰਗਰ
ਰਾਮ ਨੌਮੀ ਮੌਕੇ ਲਗਾਇਆ ਗਿਆ ਕੜ੍ਹੀ-ਚੌਲ ਤੇ ਖੀਰ ਦਾ ਲੰਗਰ
Publish Date: Fri, 27 Mar 2026 06:41 PM (IST)
Updated Date: Fri, 27 Mar 2026 06:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਜਨਮ ਉਤਸਵ ਰਾਮ ਨੌਮੀ ਦੇ ਪਵਿੱਤਰ ਪੁਰਬ ਮੌਕੇ ਸਰਹਿੰਦ ਵਿਖੇ ਸਥਾਨਕ ਬੀਡੀਪੀਓ ਦਫ਼ਤਰ ਦੇ ਨੇੜੇ ਮੋਦੀ ਮੈਡੀਕਲ ਦੇ ਸਾਹਮਣੇ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਸ਼ਰਧਾਲੂਆਂ ਨੇ ਬੜੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਲੰਗਰ ਵਿਚ ਕੜ੍ਹੀ-ਚੌਲ ਤੇ ਖੀਰ ਦਾ ਪ੍ਰਸਾਦ ਛਕਿਆ। ਕੁਨਾਲ ਅਗਰਵਾਲ ਕਰਨਾਲ, ਸਤਪਾਲ ਅਗਰਵਾਲ, ਰਾਕੇਸ਼ ਪਪਾ, ਵਿਸ਼ਾਲ ਅਗਰਵਾਲ, ਅਵਤਾਰ ਸਿੰਘ, ਸਚਿਨ ਸ਼ਰਮਾ, ਹਰਸ਼ ਸੂਦ, ਮੋਹਿਤ ਸੂਦ, ਪਵਨ ਕੁਮਾਰ ਅਤੇ ਹਰਸ਼ਿਤ ਸੂਦ ਸਮੇਤ ਸਮੂਹ ਦੋਸਤਾਂ ਨੇ ਮਿਲ-ਜੁਲ ਕੇ ਲੰਗਰ ਦੀਆਂ ਸੇਵਾਵਾਂ ਨਿਭਾਈਆਂ। ਪ੍ਰਬੰਧਕਾਂ ਨੇ ਦੱਸਿਆ ਕਿ ਉਹ ਹਰ ਸਾਲ ਇਸੇ ਥਾਂ ਤੇ ਸੇਵਾ ਭਾਵਨਾ ਨਾਲ ਰਾਮ ਨੌਮੀ ਦਾ ਤਿਉਹਾਰ ਮਨਾਉਂਦੇ ਹਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਮਨਜੀਤ ਸ਼ਰਮਾ ਨੇ ਸ਼ਰਧਾਲੂਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਰਾਮ ਨੌਮੀ ਦਾ ਤਿਉਹਾਰ ਆਪਸੀ ਭਾਈਚਾਰੇ ਅਤੇ ਨਿਰਸਵਾਰਥ ਸੇਵਾ ਦਾ ਸੰਦੇਸ਼ ਦਿੰਦਾ ਹੈ। ਇਹ ਤਿਉਹਾਰ ਸਿਰਫ ਰੀਤੀ-ਰਿਵਾਜਾਂ ਤੱਕ ਸੀਮਤ ਨਹੀਂ ਸਗੋਂ ਇਸ ਤੋਂ ਮਨੁੱਖਤਾ ਦੀ ਸੇਵਾ ਅਤੇ ਸਮਾਨਤਾ ਦੀ ਪ੍ਰੇਰਨਾ ਮਿਲਦੀ ਹੈ। ਮਨਜੀਤ ਸ਼ਰਮਾ ਨੇ ਅੱਗੇ ਕਿਹਾ ਕਿ ਭਗਵਾਨ ਰਾਮ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣਾ ਅਤੇ ਮਨੁੱਖਤਾ ਦੀ ਸੇਵਾ ਕਰਨਾ ਹੀ ਸੱਚੀ ਭਗਤੀ ਹੈ। ਉਨ੍ਹਾਂ ਮਾਤਾ ਸ਼ਬਰੀ ਵਾਲੀ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਵੇਂ ਪ੍ਰਭੂ ਰਾਮ ਨੇ ਜੂਠੇ ਬੇਰ ਖਾ ਕੇ ਪ੍ਰੇਮ ਅਤੇ ਸਮਾਨਤਾ ਦੀ ਮਿਸਾਲ ਪੈਦਾ ਕੀਤੀ ਉਸੇ ਤਰ੍ਹਾਂ ਅੱਜ ਵੀ ਆਪਸੀ ਪਿਆਰ ਅਤੇ ਸਦਭਾਵਨਾ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਇਸੇ ਵਿਚ ਦੇਸ਼ ਦੀ ਅਸਲੀ ਤਾਕਤ ਲੁਕੀ ਹੋਈ ਹੈ।