
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਓਮ ਪ੍ਰਕਾਸ਼ ਸਚਦੇਵਾ ‘ਹਾਂਅ ਦਾ ਨਾਅਰਾ ਚੇਤਨਾ ਮੰਚ’ ਦੇ ਚੀਫ਼ ਐਡਵਾਈਜ਼ਰ ਨਿਯੁਕਤ

ਪੰਜਾਬੀ ਜਾਗਰਣ ਰਿਪੋਰਟਰ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਭਾਜਪਾ ਦੇ ਸੀਨੀਅਰ ਆਗੂ, ਸਾਬਕਾ ਮੰਤਰੀ ਤੇ ‘ਹਾਂਅ ਦਾ ਨਾਅਰਾ ਚੇਤਨਾ ਮੰਚ ਪੰਜਾਬ’ ਦੇ ਸਰਪ੍ਰਸਤ ਡਾ. ਹਰਬੰਸ ਲਾਲ ਵੱਲੋਂ ਉੱਘੇ ਸਮਾਜ ਸੇਵੀ ਓਮ ਪ੍ਰਕਾਸ਼ ਸਚਦੇਵਾ ਗੱਜੂ ਖੇੜ੍ਹਾ ਮਾਣਕਪੁਰ ਵਾਲਿਆਂ ਨੂੰ ਫਤਹਿਗੜ੍ਹ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਸਿਰੋਪਾ ਭੇਟ ਕਰਕੇ ਮੰਚ ਦਾ ਚੀਫ਼ ਐਡਵਾਈਜ਼ਰ ਨਿਯੁਕਤ ਕੀਤਾ ਗਿਆ। ਇਹ ਸਨਮਾਨ ਸਾਬਕਾ ਸੈਨਿਕਾਂ ਅਤੇ ਕਾਰਗਿਲ ਜੰਗ ਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਸਨਮਾਨ ਹਿੱਤ ਕਰਵਾਏ ਸਮਾਗਮ ਦੌਰਾਨ ਕੀਤਾ ਗਿਆ। ਡਾ. ਹਰਬੰਸ ਲਾਲ ਨੇ ਦੱਸਿਆ ਕਿ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਅਗਲੇ ਹਫ਼ਤੇ ਰੁੱਖ ਲਗਾਓ ਮੁਹਿੰਮ ਤਹਿਤ ਗੁਰਦੁਆਰਾ ਫਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਆਲੇ-ਦੁਆਲੇ ਮੁੱਖ ਮਾਰਗਾਂ ਨੇੜੇ ਟਰੀ ਗਾਰਡਾਂ ਸਮੇਤ 11 ਤ੍ਰਿਵੇਣੀਆਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ 30 ਸਤੰਬਰ ਤੱਕ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਬਾਹਰ ਸੈਂਕੜੇ ਫ਼ਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਸੰਗਤ ਨੂੰ ਹਰੇ ਪ੍ਰਸ਼ਾਦ ਵਜੋਂ ਵੰਡੇ ਜਾਣਗੇ। ਨਿਯੁਕਤੀ ਉਪਰੰਤ ਓਮ ਪ੍ਰਕਾਸ਼ ਸਚਦੇਵਾ ਨੇ ਕਿਹਾ ਕਿ ਅਗਲੇ ਮਹੀਨੇ ਪਿੰਡ ਗੱਜੂ ਖੇੜ੍ਹਾ ਮਾਣਕਪੁਰ ਵਿਖੇ ਕਾਰਗਿਲ ਸ਼ਹੀਦਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾਂ ਸਮੇਤ ਇਲਾਕੇ ਦੇ ਨੰਬਰਦਾਰਾਂ ਅਤੇ ਚੌਕੀਦਾਰਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਬੂਟੇ ਵੰਡੇ ਜਾਣਗੇ। ਇਸ ਮੌਕੇ ਮੰਚ ਦੇ ਸੈਕਟਰੀ ਮੋਹਨ ਸਿੰਘ ਚੁੰਨੀ ਖ਼ੁਰਦ, ਪੰਜਾਬੀ ਸੱਭਿਆਚਾਰ ਪੰਜਾਬ ਦੇ ਪ੍ਰਧਾਨ ਤੇ ਗਾਇਕ ਮਹਿੰਦਰ ਮਿੰਦੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।