ਓਮ ਪ੍ਰਕਾਸ਼ ਬਾਂਸਲ ਸਕੂਲ ਦੀ ਪਾਈਪ ਬੈਂਡ ਟੀਮ ਨੇ ਮਾਰੀਆਂ ਮੱਲਾਂ
ਓਮ ਪ੍ਰਕਾਸ਼ ਬਾਂਸਲ ਸਕੂਲ ਦੀ ਪਾਈਪ ਬੈਂਡ ਟੀਮ ਨੂੰ ਉੱਤਰੀ ਜ਼ੋਨ ਵਿੱਚ ਤੀਜਾ ਸਥਾਨ
Publish Date: Wed, 21 Jan 2026 05:13 PM (IST)
Updated Date: Wed, 21 Jan 2026 05:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ ਦੀ ਪਾਈਪ ਬੈਂਡ ਟੀਮ ਨੇ ਰਾਸ਼ਟਰੀ ਸਕੂਲ ਪਾਈਪ ਬੈਂਡ ਮੁਕਾਬਲੇ (ਉੱਤਰੀ ਜ਼ੋਨ) ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਹ ਵੱਕਾਰੀ ਮੁਕਾਬਲਾ ਛਤਰਸਾਲ ਸਟੇਡੀਅਮ ਨਵੀਂ ਦਿੱਲੀ ਵਿਖੇ ਹੋਇਆ ਜਿਸ ਵਿਚ ਦੇਸ਼ ਭਰ ਦੇ ਸਕੂਲਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿਚ ਓਮ ਪ੍ਰਕਾਸ਼ ਬਾਂਸਲ ਸਕੂਲ ਬੈਂਡ ਟੀਮ ਨੇ ਅਨੁਸ਼ਾਸਨ, ਸੰਗੀਤਕ ਸ਼ੁੱਧਤਾ, ਤਾਲਮੇਲ ਤੇ ਆਤਮਵਿਸ਼ਵਾਸ ਨਾਲ ਭਰਪੂਰ ਸ਼ਾਨਦਾਰ ਪ੍ਰਦਰਸ਼ਨ ਕੈਪਟਨ ਕਰੁਣੇਸ਼ ਬਾਂਸਲ ਦੀ ਅਗਵਾਈ ਹੇਠ ਕੀਤਾ ਜਦੋਂ ਕਿ ਵਿਦਿਆਰਥੀਆਂ ਨੇ ਬੈਂਡ ਲੀਡਰ ਜਸਪਾਲ ਸਿੰਘ ਦੇ ਤਜਰਬੇਕਾਰ ਮਾਰਗ ਦਰਸ਼ਨ ਵਿਚ ਇਹ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਸਕੂਲ ਪ੍ਰਿੰਸੀਪਲ ਸੰਗੀਤਾ ਸ਼ਰਮਾ ਨੇ ਬੈਂਡ ਇੰਸਟਰਕਟਰ ਜਸਪਾਲ ਸਿੰਘ ਤੇ ਭਾਗੀਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਇਹ ਸਫਲਤਾ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਸਮਰਪਣ, ਅਨੁਸ਼ਾਸਨ ਅਤੇ ਟੀਮ ਵਰਕ ਇਕੱਠੇ ਚੱਲਦੇ ਹਨ ਤਾਂ ਕੋਈ ਵੀ ਟੀਚਾ ਅਸੰਭਵ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ’ਤੇ ਸਕੂਲ ਦੀ ਸਾਖ ਨੂੰ ਉੱਚਾ ਕੀਤਾ ਹੈ। ਇਹ ਪ੍ਰਾਪਤੀ ਸਾਰੇ ਵਿਦਿਆਰਥੀਆਂ ਲਈ ਹਰ ਖੇਤਰ ਵਿਚ ਉੱਤਮਤਾ ਲਈ ਯਤਨ ਕਰਨ ਦੀ ਪ੍ਰੇਰਨਾ ਹੈ।