- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਲਡ ਯੂਨੀਵਰਸਿਟੀ ’ਚ ‘ਨਿਊਕਲੀਓਸਿਸ 2026’ ਸਮਾਗਮ ਕਰਵਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ‘ਨਿਊਕਲੀਓਸਿਸ 2026’ ਵਿਸ਼ੇ ਤਹਿਤ ਇੱਕ ਰੋਜ਼ਾ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਡਾ. ਜਸਕੀਰਤ ਕੌਰ ਤੇ ਡਾ. ਜਗਪ੍ਰੀਤ ਸਿੰਘ ਨੇ ਸਵਾਗਤੀ ਸ਼ਬਦਾਂ ਨਾਲ ਕੀਤੀ। ਇਸ ਮੌਕੇ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਅਰਿਹੰਤਾ ਇੰਸਟੀਚਿਊਟ ਦੇ ਪ੍ਰੋਫ਼ੈਸਰ ਅਤੇ ਕੈਨੇਡਾ ਦੇ ਧੁਨੀ ਵਿਗਿਆਨ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਦਵਿੰਦਰ ਪਾਲ ਸਿੰਘ ਨੇ ‘ਰੇਡੀਏਸ਼ਨ ਭੌਤਿਕ ਵਿਗਿਆਨ ਤੋਂ ਟਿਕਾਊ ਵਿਸ਼ਵ ਤੱਕ’ ਵਿਸ਼ੇ ’ਤੇ ਭਾਸ਼ਣ ਦਿੱਤਾ। ਪ੍ਰੋਫ਼ੈਸਰ ਆਫ਼ ਐਮੀਨੈਂਸ ਡਾ. ਹਰਦੇਵ ਸਿੰਘ ਵਿਰਕ ਤੇ ਆਈਆਈਟੀ ਮੁੰਬਈ ਦੇ ਸਾਬਕਾ ਵਿਦਿਆਰਥੀ ਡਾ. ਸੁਨੀਲ ਭਾਟੀਆ ਨੇ ਵਿਦਿਆਰਥੀਆਂ ਨਾਲ ਖੋਜ ਅਤੇ ਅਕਾਦਮਿਕ ਅਨੁਭਵ ਸਾਂਝੇ ਕੀਤੇ। ਸਮਾਪਤੀ ਸੈਸ਼ਨ ’ਚ ਉਪ-ਕੁਲਪਤੀ ਪ੍ਰੋ. (ਡਾ.) ਪਰਿਤ ਪਾਲ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਅਤੇ ਰਜਿਸਟਰਾਰ ਪ੍ਰੋ. (ਡਾ.) ਤੇਜਬੀਰ ਸਿੰਘ ਮੌਜੂਦ ਰਹੇ। ਉਪ-ਕੁਲਪਤੀ ਨੇ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ’ਚ ਵਿਗਿਆਨਕ ਚੇਤਨਾ ਅਤੇ ਖੋਜ-ਮੁਖੀ ਸੋਚ ਨੂੰ ਪ੍ਰਫੁੱਲਤ ਕਰਦੇ ਹਨ। ਸਮਾਗਮ ਦੌਰਾਨ ਕਰਵਾਏ ਵਿਗਿਆਨਕ ਰੰਗੋਲੀ ਮੁਕਾਬਲੇ ’ਚ ਵਿਪਨਦੀਪ ਕੌਰ, ਮਨਪ੍ਰੀਤ ਕੌਰ ਤੇ ਰਾਜਵੀਰ ਸਿੰਘ ਦੀ ਟੀਮ ਪਹਿਲੇ, ਜੈਸਮੀਨ ਕੌਰ, ਅਰਸ਼ਪ੍ਰੀਤ ਕੌਰ ਤੇ ਨਵਜੋਤ ਕੌਰ ਦੀ ਟੀਮ ਦੂਜੇ ਅਤੇ ਖੁਸ਼ਪ੍ਰੀਤ ਕੌਰ, ਹਰਦੀਪ ਕੌਰ ਤੇ ਅੰਜਲੀ ਦੀ ਟੀਮ ਤੀਜੇ ਸਥਾਨ ’ਤੇ ਰਹੀ। ਵਿਗਿਆਨਕ ਮਾਡਲ ਪੇਸ਼ਕਾਰੀ ’ਚ ਬੇਅੰਤ ਕੌਰ ਤੇ ਅਰਸ਼ਪ੍ਰੀਤ ਕੌਰ ਦੀ ਟੀਮ ਨੇ ਪਹਿਲਾ, ਜਸ਼ਨਵੀਰ ਸਿੰਘ ਨੇ ਦੂਜਾ ਅਤੇ ਸੁਖਮਨਪ੍ਰੀਤ ਕੌਰ, ਗਗਨਦੀਪ ਕੌਰ, ਅਰਸ਼ਪ੍ਰੀਤ ਕੌਰ ਤੇ ਜਸਨੂਰ ਕੌਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਨਾਅਰਾ ਲੇਖਣ ਮੁਕਾਬਲੇ ’ਚ ਰਜਿੰਦਰ ਕੌਰ ਪਹਿਲੇ, ਜਸਨੂਰ ਕੌਰ ਦੂਜੇ ਅਤੇ ਗੁਰਨੂਰ ਤੀਜੇ ਸਥਾਨ ’ਤੇ ਰਹੇ। ਇਸ ਮੌਕੇ ਦੋ ਕਿਤਾਬਾਂ ‘ਰੈਸ਼ਨੈਲਿਟੀ ਐਂਡ ਰੈਵਲੇਸ਼ਨ – ਏ ਸਿੱਖ ਪਰਸਪੈਕਟਿਵ ਆਨ ਸਾਇੰਸ-ਰਿਲੀਜਨ ਡਾਇਲਾਗ’ ਅਤੇ ‘ਇਟਰਨਲ ਵਿਜ਼ਡਮ, ਇਮਰਜਿੰਗ ਵਰਲਡਜ਼ – ਸਿੱਖ ਥਾਟ ਆਨ ਫੇਥ, ਫ੍ਰੀਡਮ, ਆਈਡੈਂਟਿਟੀ ਐਂਡ ਆਰਟੀਫਿਸ਼ਲ ਇੰਟੈਲੀਜੈਂਸ’ ਵੀ ਲੋਕ ਅਰਪਣ ਕੀਤੀਆਂ ਗਈਆਂ। ਉਪ-ਕੁਲਪਤੀ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫਿਕੇਟ ਵੰਡੇ ਅਤੇ ਡਾ. ਸੁਖਦੀਪ ਸਿੰਘ ਨੇ ਧੰਨਵਾਦ ਕੀਤਾ।