ਐਨਆਰਆਈ ਸਪੋਰਟਸ ਕਲੱਬ ਅਮਲੋਹ ਦਾ 15ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਸੰਪੰਨ
ਐਨਆਰਆਈ ਸਪੋਰਟਸ ਕਲੱਬ ਅਮਲੋਹ ਦਾ 15ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਸੰਪੰਨ
Publish Date: Fri, 20 Feb 2026 05:30 PM (IST)
Updated Date: Fri, 20 Feb 2026 05:33 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਅਮਲੋਹ ਦੇ ਸਰਕਾਰੀ ਸਕੂਲ ਦੇ ਖੇਡ ਮੈਦਾਨ ਵਿਚ ਐਨਆਰਆਈ ਸਪੋਰਟਸ ਕਲੱਬ ਅਮਲੋਹ ਵੱਲੋਂ ਕਰਵਾਇਆ ਗਿਆ 15ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਅਮਿੱਟ ਪੈੜਾਂ ਛੱਡਦਾ ਹੋਇਆ ਸੰਪੰਨ ਹੋਇਆ। ਦੇਸ਼ ਭਰ ਤੋਂ ਆਈਆਂ ਟੀਮਾਂ ਨੇ ਦਿਲਕਸ਼ ਮੁਕਾਬਲੇ ਪੇਸ਼ ਕਰਦਿਆਂ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਪੁਰਸ਼ ਵਰਗ ਦੇ ਫਾਈਨਲ ਵਿਚ ਚੰਡੀਗੜ੍ਹ ਅਕੈਡਮੀ ਲੁਧਿਆਣਾ ਨੇ ਛੇਵੇਂ ਅਤੇ ਸੋਲਵੇਂ ਮਿੰਟ ਵਿਚ ਮਿਲੇ ਪੈਨਲਟੀ ਕਾਰਨਰਾਂ ਨੂੰ ਗੋਲ ਵਿਚ ਬਦਲ ਕੇ ਰੋਪੜ ਹਾਕਸ ਨੂੰ ਹਰਾਕੇ ਖਿਤਾਬ ਆਪਣੇ ਨਾਮ ਕੀਤਾ। ਪੂਰੇ ਮੈਚ ਦੌਰਾਨ ਚੰਡੀਗੜ੍ਹ ਅਕੈਡਮੀ ਨੇ ਮੈਚ ’ਤੇ ਪੂਰਾ ਕਾਬੂ ਬਣਾਇਆ ਰੱਖਿਆ। ਰੋਪੜ ਹਾਕਸ ਨੂੰ ਵੀ ਕੁੱਝ ਮੌਕੇ ਮਿਲੇ ਪਰ ਉਨ੍ਹਾਂ ਨੂੰ ਗੋਲ ਵਿਚ ਤਬਦੀਲ ਨਾ ਕੀਤਾ ਜਾ ਸਕਿਆ। ਇਸ ਟੂਰਨਾਮੈਂਟ ਵਿਚ ਪੁਰਸ਼ ਵਰਗ ਦੀ ਜੇਤੂ ਟੀਮ ਨੂੰ 71 ਹਜ਼ਾਰ ਰੁਪਏ ਦਾ ਇਨਾਮ ਗੁਰਜੀਤ ਸਿੰਘ ਰੂਬੀ ਐਨਆਰਆਈ ਵੱਲੋਂ ਦਿੱਤਾ ਗਿਆ, ਜਦਕਿ ਦੂਜੇ ਸਥਾਨ ਵਾਲੀ ਟੀਮ ਨੂੰ ਡਾਕਟਰ ਕਰਨੈਲ ਸਿੰਘ ਵੱਲੋਂ 41 ਹਜ਼ਾਰ ਰੁਪਏ ਪ੍ਰਦਾਨ ਕੀਤੇ ਗਏ। ਲੜਕੀਆਂ ਦੇ ਫਾਈਨਲ ਮੁਕਾਬਲੇ ਵਿਚ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਆਰਸੀਐਫ ਕਪੂਰਥਲਾ ਨੂੰ ਪੈਨਲਟੀ ਸਟ੍ਰੋਕਾਂ ਵਿਚ 1-0 ਨਾਲ ਹਰਾਕੇ ਖਿਤਾਬ ਜਿੱਤਿਆ। ਲੜਕੀਆਂ ਦੀ ਜੇਤੂ ਟੀਮ ਨੂੰ ਪਰਮਿੰਦਰ ਸਿੰਘ ਐਨਆਰਆਈ ਵੱਲੋਂ 31 ਹਜ਼ਾਰ ਰੁਪਏ ਅਤੇ ਦੂਜੇ ਸਥਾਨ ਵਾਲੀ ਟੀਮ ਨੂੰ ਬਲਵਿੰਦਰ ਸਿੰਘ ਘਟੌੜਾ ਵੱਲੋਂ 21 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ। ਇਸ ਤਰ੍ਹਾਂ 15ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਖੇਡ ਜਜ਼ਬੇ ਅਤੇ ਸ਼ਾਨਦਾਰ ਪ੍ਰਦਰਸ਼ਨਾਂ ਨਾਲ ਯਾਦਗਾਰ ਬਣ ਗਿਆ। ਸਮਾਗਮ ਵਿਚ ਮਹੇਸ਼ ਪੁਰੀ ਰਿਟਾਇਰਡ ਐਸਪੀ ਸੀਬੀਆਈ, ਵਿਸ਼ੇਸ਼ ਮਹਿਮਾਨ ਓਲੰਪੀਅਨ ਗੁਨਦੀਪ ਕੁਮਾਰ ਧਿਆਨ ਚੰਦ ਅਵਾਰਡੀ ਤੇ ਚਰਨਜੀਤ ਕੁਮਾਰ ਗੋਲਡ ਮੈਡਲਿਸਟ ਉਲੰਪੀਅਨ ਹਾਕੀ 1980, ਪ੍ਰਦੀਪ ਗਰਗ ਬੀਜੇਪੀ ਆਗੂ, ਚਤਿੰਦਰ ਸ਼ਰਮਾ ਤਹਿਸੀਲਦਾਰ, ਸੁਰਜੀਤ ਸਿੰਘ ਚੀਮਾ ਰਿਟਾਇਰ ਸੈਕਟਰੀ ਪੰਜਾਬ ਮੰਡੀ ਬੋਰਡ, ਇਸ ਤੋਂ ਇਲਾਵਾ ਮਾਧਵ ਕੇਆਰਜੀ ਗਰੁੱਪ ਮੰਡੀ ਗੋਬਿੰਦਗੜ ਤੋਂ ਏਜੀਐਮ ਰਾਜੀਵ ਸ਼ਰਮਾ, ਮੈਡਮ ਗਿਤੀਕਾ, ਗੁਰਮੀਤ ਸਿੰਘ ਤੇ ਅਮਨਦੀਪ ਧੀਮਾਨ ਐਮਡੀਏਡੀ ਇਮੀਗ੍ਰੇਸ਼ਨ, ਜਸਵੀਰ ਸਿੰਘ ਰਿਟਾਇਰਡ ਐਸਪੀ ਪੰਜਾਬ ਪੁਲਿਸ ਰੋਪੜ ਹਾਕਸ ਸੰਜੇ ਗੋਇਲ ਜੀ ਸੀ ਐਲ ਕਲੱਬ ਮੰਡੀ ਗੋਬਿੰਦਗੜ੍ਹ ਐਸ ਕੇ ਚੋਪੜਾ, ਭੁਪਿੰਦਰ ਸਿੰਘ ਰਿਟਾਇਰ ਸੁਪਰਡੈਂਟ ਰਣਜੀਤ ਸਿੰਘ, ਸੁਖਵਿੰਦਰ ਕੌਰ ਗਹਿਲੋਤ ਚੇਅਰ ਪਰਸਨ ਮਾਰਕੀਟ ਕਮੇਟੀ ਅਮਲੋਹ, ਜਗਦੀਪ ਸਿੰਘ ਚੀਮਾ, ਅਮਿਤ ਠਾਕੁਰ, ਠੇਕੇਦਾਰ ਦੀਪਕ, ਜੋਗਿੰਦਰ ਨਰੂਲਾ ਵੀ ਮੌਜੂਦ ਸਨ। ਕਲੱਬ ਦੇ ਪ੍ਰਧਾਨ ਸ਼ਿੰਦਰ ਮੋਹਨ ਪੁਰੀ, ਯਾਵਿੰਦਰ ਸਿੰਘ ਐਡਵੋਕੇਟ, ਰੁਪਿੰਦਰ ਸਿੰਘ ਹੈਪੀ ਨੇ ਟੂਰਨਾਮੈਂਟ ਵਿਚ ਸਹਿਯੋਗ ਕਰਨ ਵਾਲੇ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ।