- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿੱਦਿਅਕ ਅਦਾਰਿਆਂ ’ਚ ਰੈਗਿੰਗ ਲਈ ਕੋਈ ਥਾਂ ਨਹੀਂ : ਪ੍ਰੋਫ਼ੈਸਰ ਜਲਵੇੜਾ

ਪੰਜਾਬੀ ਜਾਗਰਣ ਰਿਪੋਰਟਰ, ਸਰਹਿੰਦ : ਯੂਥ ਵੈੱਲਫ਼ੇਅਰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਐਂਟੀ ਰੈਗਿੰਗ ਸੈੱਲ ਕਨਵੀਨਰ ਅਤੇ ਸਮਾਜ ਸੇਵੀ ਪ੍ਰੋਫ਼ੈਸਰ ਧਰਮਜੀਤ ਮਾਨ ਜਲਵੇੜਾ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ’ਚ ਰੈਗਿੰਗ ਲਈ ਕੋਈ ਥਾਂ ਨਹੀਂ ਹੈ। ਨਵੇਂ ਜਾਂ ਪੁਰਾਣੇ ਵਿਦਿਆਰਥੀਆਂ ਨੂੰ ਤੰਗ ਕਰਨਾ ਜਾਂ ਮਾਨਸਿਕ ਤੌਰ ’ਤੇ ਝੰਬਣਾ ਰੈਗਿੰਗ ਦੇ ਦਾਇਰੇ ’ਚ ਆਉਂਦਾ ਹੈ ਅਤੇ ਇਹ ਇੱਕ ਕਾਨੂੰਨੀ ਜੁਰਮ ਹੈ। ਉਨ੍ਹਾਂ ਦੱਸਿਆ ਕਿ ਤਾਮਿਲਨਾਡੂ ਅਤੇ ਕੇਰਲਾ ਵੱਲੋਂ ਰੈਗਿੰਗ ’ਤੇ ਪਾਬੰਦੀ ਲਗਾਏ ਜਾਣ ਮਗਰੋਂ ਸਾਲ 2001 ’ਚ ਸੁਪਰੀਮ ਕੋਰਟ ਨੇ ਇਸ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸਨ ਅਤੇ 2009 ’ਚ ਯੂਜੀਸੀ ਨੇ ਸਾਰੇ ਵਿੱਦਿਅਕ ਅਦਾਰਿਆਂ ’ਚ ਐਂਟੀ ਰੈਗਿੰਗ ਪਾਲਿਸੀ ਲਾਗੂ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਰੈਗਿੰਗ ਦਾ ਸ਼ਿਕਾਰ ਹੋਈ ਵਿਦਿਆਰਥਣ ਅਵਸਥੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਅਜਿਹੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਡਿਪਟੀ ਕਮਿਸ਼ਨਰ ਪ੍ਰਵਾਨਗੀ ਦੇਣ ਤਾਂ ਉਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਮੂਹ ਕਾਲਜਾਂ ਦਾ ਦੌਰਾ ਕਰ ਕੇ ਐਂਟੀ ਰੈਗਿੰਗ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਤਿਆਰ ਹਨ। ਵਿਦਿਆਰਥੀਆਂ ਨੂੰ ਉਸਾਰੂ ਅਤੇ ਸੁਰੱਖਿਅਤ ਵਿੱਦਿਅਕ ਮਾਹੌਲ ਦੇਣ ਲਈ ਰੈਗਿੰਗ ਦਾ ਖ਼ਾਤਮਾ ਬੇਹੱਦ ਜ਼ਰੂਰੀ ਹੈ।