
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼੍ਰੀ ਨੈਣਾ ਦੇਵੀ ਵਿਖੇ ਲਗਾਇਆ ਨੌਂ ਦਿਨਾਂ ਸੇਵਾ ਕੈਂਪ ਸਫ਼ਲਤਾਪੂਰਵਕ ਸੰਪੰਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸ਼੍ਰੀ ਨੈਣਾ ਦੇਵੀ ਸੇਵਾ ਸੰਮਤੀ ਪੰਜਾਬ ਮੁੱਖ ਦਫ਼ਤਰ ਅਮਲੋਹ ਵੱਲੋਂ ਹਿਮਾਚਲ ਪ੍ਰਦੇਸ਼ ਦੇ ਸ਼੍ਰੀ ਨੈਣਾ ਦੇਵੀ ਵਿਖੇ ਲਗਾਇਆ ਨੌਂ ਦਿਨਾਂ ਸੇਵਾ ਕੈਂਪ ਸਫ਼ਲਤਾਪੂਰਵਕ ਸੰਪੰਨ ਹੋ ਗਿਆ ਹੈ। ਸੰਮਤੀ ਦੇ ਪ੍ਰਧਾਨ ਪੰਡਿਤ ਵੀਰਭਾਨ ਸ਼ਰਮਾ ਨੇ ਕੈਂਪ ਦੀ ਸਫ਼ਲਤਾ ’ਤੇ ਸਮੂਹ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੇਵਾਦਾਰਾਂ ਨੇ ਪੂਰੇ ਸਮਰਪਣ ਨਾਲ ਸ਼ਰਧਾਲੂਆਂ ਦੀ ਸੁਰੱਖਿਆ ਤੇ ਸਹੂਲਤਾਂ ਦਾ ਪ੍ਰਬੰਧ ਕੀਤਾ। ਉਨ੍ਹਾਂ ਮੰਦਰ ਟਰੱਸਟ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੇ ਸਹਿਯੋਗ ਲਈ ਵੀ ਆਭਾਰ ਪ੍ਰਗਟਾਇਆ। ਵੀਰਭਾਨ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਨੈਣਾ ਦੇਵੀ ਸੇਵਾ ਸਮਿਤੀ ਰਜਿ ਅਮਲੋਹ ਵੱਲੋਂ ਸਾਵਣ ਮਹੀਨੇ ਸ਼੍ਰੀ ਨੈਣਾ ਦੇਵੀ ਅਤੇ ਚੇਤ ਨਵਰਾਤਰਿਆਂ ਦੌਰਾਨ ਮਾਤਾ ਮਨਸਾ ਦੇਵੀ ਵਿਖੇ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਸ਼ਰਧਾਲੂਆਂ ਦੀ ਆਮਦ ਕਾਫ਼ੀ ਜ਼ਿਆਦਾ ਰਹੀ, ਜਿਸ ਦੌਰਾਨ ਸੰਸਥਾ ਦੇ ਲਗਭਗ 200 ਵਲੰਟੀਅਰਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਭੀੜ ਪ੍ਰਬੰਧਨ ਅਤੇ ਸੁਰੱਖਿਆ ’ਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਦੀ ਸਥਾਨਕ ਪ੍ਰਸ਼ਾਸਨ ਨੇ ਵੀ ਸ਼ਲਾਘਾ ਕੀਤੀ। ਇਸ ਮੌਕੇ ਜਨਰਲ ਸਕੱਤਰ ਡਾ. ਲਵਿੰਦਰ ਸ਼ਰਮਾ, ਖ਼ਜ਼ਾਨਚੀ ਰਾਜਿੰਦਰ ਸਿੰਘ ਹੈਪੀ, ਦਫ਼ਤਰ ਸਕੱਤਰ ਬਲਕਾਰ ਸਿੰਘ, ਬਲਵਿੰਦਰ ਸ਼ਰਮਾ ਸਮੇਤ ਹੋਰ ਵਲੰਟੀਅਰ ਮੌਜੂਦ ਸਨ।