- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਪਾ ਨੇ ਇਮੀਗ੍ਰੇਸ਼ਨ ਬਾਂਡ ਮਿਲਣ ’ਚ ਵਾਧੇ ਦਾ ਕੀਤਾ ਸਵਾਗਤ, ਨਜ਼ਰਬੰਦਾਂ ਨਾਲ ਮਨੁੱਖੀ ਵਤੀਰੇ ਦੀ ਕੀਤੀ ਮੰਗ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਨਾਰਥ ਅਮਰੀਕਾ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਨੇ ਟਰਾਂਜੈਕਸ਼ਨਲ ਰਿਕਾਰਡਸ ਐਕਸੈਸ ਕਲੀਅਰਿੰਗਹਾਊਸ (ਟੀਆਰਏਸੀ) ਵੱਲੋਂ ਜਾਰੀ ਅੰਕੜਿਆਂ ਦੇ ਹਵਾਲੇ ਨਾਲ ਇਮੀਗ੍ਰੇਸ਼ਨ ਬਾਂਡ ਮਿਲਣ ’ਚ ਹੋਏ ਵਾਧੇ ਦਾ ਸਵਾਗਤ ਕੀਤਾ ਹੈ। ਟੀਆਰਏਸੀ ਅਨੁਸਾਰ ਅਮਰੀਕੀ ਇਮੀਗ੍ਰੇਸ਼ਨ ਜੱਜਾਂ ਨੇ ਸਤੰਬਰ 2026 ’ਚ 2646 ਵਿਅਕਤੀਆਂ ਨੂੰ ਬਾਂਡ ਦਿੱਤੇ, ਜੋ ਪਿਛਲੇ ਦੋ ਸਾਲਾਂ ’ਚ ਸਭ ਤੋਂ ਵੱਧ ਗਿਣਤੀ ਹੈ। ਇਸ ਮਹੀਨੇ ਦੌਰਾਨ ਲਗਭਗ 10000 ਬਾਂਡ ਸੁਣਵਾਈਆਂ ਹੋਈਆਂ। ਨਾਪਾ ਨੇ ਮੰਗ ਕੀਤੀ ਕਿ ਹਰੇਕ ਨਜ਼ਰਬੰਦ ਦੇ ਕੇਸ ਦੀ ਨਿਰਪੱਖ ਸੁਣਵਾਈ ਹੋਣੀ ਚਾਹੀਦੀ ਹੈ ਅਤੇ ਇਮੀਗ੍ਰੇਸ਼ਨ ਫ਼ੈਸਲੇ ਪਾਰਦਰਸ਼ਤਾ ਤੇ ਮਾਣ-ਸਨਮਾਨ ਨਾਲ ਕੀਤੇ ਜਾਣੇ ਚਾਹੀਦੇ ਹਨ। ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਇਮੀਗ੍ਰੇਸ਼ਨ ਨਜ਼ਰਬੰਦੀ ਦੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ’ਤੇ ਗੰਭੀਰ ਅਸਰ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਸਤੰਬਰ ਦੇ ਅੰਤ ਤੱਕ 32622 ਵਿਅਕਤੀ ਨਜ਼ਰਬੰਦ ਸਨ, ਜਦਕਿ ਅਗਸਤ ’ਚ ਇਹ ਗਿਣਤੀ 32956 ਸੀ। ਜਿਨ੍ਹਾਂ ਲੋਕਾਂ ਨੂੰ ਬਾਂਡ ਦਿੱਤਾ ਗਿਆ, ਉਨ੍ਹਾਂ ਲਈ ਔਸਤ ਬਾਂਡ ਰਕਮ 7500 ਡਾਲਰ ਰਹੀ। ਨਾਪਾ ਨੇ ਅਧਿਕਾਰੀਆਂ ਨੂੰ ਸਮੇਂ ਸਿਰ ਸੁਣਵਾਈ, ਬਾਂਡ ਦੇ ਇਕਸਾਰ ਫ਼ੈਸਲੇ ਅਤੇ ਕਾਨੂੰਨੀ ਸਹਾਇਤਾ ਤੱਕ ਪਹੁੰਚ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।