ਖੇਡ ਮੈਦਾਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਕੀਤਾ ਜਾਵੇਗਾ ਲੈਸ : ਵਿਧਾਇਕ ਰਾਏ
ਖੇਡ ਮੈਦਾਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਕੀਤਾ ਜਾਵੇਗਾ ਲੈਸ : ਵਿਧਾਇਕ ਰਾਏ
Publish Date: Thu, 29 Oct 2026 05:40 PM (IST)
Updated Date: Thu, 29 Oct 2026 05:43 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਵਿਧਾਇਕ ਲਖਬੀਰ ਸਿੰਘ ਰਾਏ ਨੇ ਮਾਤਾ ਸੁੰਦਰੀ ਸਕੂਲ ਦੇ ਖੇਡ ਮੈਦਾਨ ਵਿਖੇ 8.5 ਲੱਖ ਰੁਪਏ ਦੀ ਲਾਗਤ ਨਾਲ ਹਾਲ ਅਤੇ ਬਾਥਰੂਮ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਖੇਡ ਮੈਦਾਨ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ਅਤੇ ਇਸ ਤੋਂ ਪਹਿਲਾਂ ਵੀ ਇਸ ਮੈਦਾਨ ਦੀ ਚਾਰਦੀਵਾਰੀ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਾਬਾ ਫਤਿਹ ਸਿੰਘ ਫੁਟਬਾਲ ਕਲੱਬ ਅਤੇ ਅਕੈਡਮੀ ਵੱਲੋਂ ਕਰਵਾਇਆ ਜਾਂਦਾ ਟੂਰਨਾਮੈਂਟ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਜਗਦੀਪ ਸਿੰਘ ਗੁਰਾਇਆ, ਮਨਵੀਰ ਸ਼ਰਮਾ ਅਤੇ ਕੋਚ ਸਤਬੀਰ ਸਿੰਘ ਨੇ ਵਿਧਾਇਕ ਦਾ ਧੰਨਵਾਦ ਕੀਤਾ। ਇਸ ਦੌਰਾਨ ਪ੍ਰਧਾਨ ਕਰਮਜੀਤ ਬੱਬੂ, ਸਬ ਇੰਸਪੈਕਟਰ ਨਿਰਮਲ ਸਿੰਘ ਗੋਲਡੀ, ਜਗਦੀਪ ਗੁਰਾਇਆ ਅੱਤੇਵਾਲੀ, ਵਿਕਰਾਂਤ ਧੀਮਾਨ, ਗੁਰਜਿੰਦਰ ਸਿੰਘ, ਚਰਨਜੀਤ ਕੌਰ, ਪ੍ਰਿੰਸੀਪਲ ਗੁਰਮੀਤ ਕੌਰ, ਹਰਵਿੰਦਰ ਕੌਰ, ਕਰਮਜੀਤ ਚੀਮਾ ਕੋਟਲਾ ਬਜਵਾੜਾ, ਮਨਵੀਰ ਆਸਟ੍ਰੇਲੀਆ, ਮਨਿੰਦਰਜੀਤ ਚੀਮਾ, ਰਾਜੂ ਢੀਂਡਸਾ, ਦੀਪੀ ਸਰਹਿੰਦ, ਸੁਖਬੀਰ ਸ਼ਰਮਾ, ਐਡਵੋਕੇਟ ਗੁਰਮੀਤ ਬਾਜਵਾ, ਪ੍ਰਿਤਪਾਲ ਜੱਸੀ, ਹਰਵਿੰਦਰ ਕਾਕਾ ਬਹਾਦਰਗੜ੍ਹ, ਸਰਪ੍ਰੀਤ ਸਿੰਘ, ਜਤਿੰਦਰ ਸਿੰਘ, ਰਮੇਸ਼ ਕੁਮਾਰ ਸੋਨੂ, ਰੋਬਿਨ ਸਿੰਘ, ਜਗਦੀਪ ਟਿਵਾਣਾ ਅਤੇ ਰੌਕੀ ਲੰਬੜਦਾਰ ਮੌਜੂਦ ਸਨ।