ਦੁੱਧ ਸਭਾ ਨੇ ਵਾਟਰ ਕੂਲਰ ਲਾਏ
ਦੁੱਧ ਸਭਾ ਨੇ ਵਾਟਰ ਕੂਲਰ ਲਾਏ
Publish Date: Tue, 24 Mar 2026 04:42 PM (IST)
Updated Date: Tue, 24 Mar 2026 04:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਦੀ ਬਾਗ ਸਿਕੰਦਰ ਦੁੱਧ ਉਤਪਾਦਕ ਸਹਿਕਾਰੀ ਸਭਾ ਵੱਲੋਂ ਪਿੰਡ ਦੇ ਖੇਡ ਮੈਦਾਨ ਅਤੇ ਸਭਾ ਦੇ ਬਾਹਰ ਵਾਟਰ ਕੂਲਰ ਲਗਾਏ ਗਏ। ਇਸ ਮੌਕੇ ਪੁੱਜੇ ਵੇਰਕਾ ਦੇ ਏਰੀਆ ਅਫ਼ਸਰ ਸਤਵਿੰਦਰ ਸਿੰਘ ਚਲਾਕੀ ਤੇ ਦਵਿੰਦਰ ਸਿੰਘ ਰੰਧਾਵਾ ਨੇ ਸਭਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਮੈਦਾਨ ਵਿਚ ਖੇਡਣ ਵਾਲੇ ਬੱਚਿਆਂ ਤੇ ਆਉਣ ਜਾਣ ਵਾਲੇ ਰਾਹਗੀਰਾਂ ਦੀ ਪਿਆਸ ਬੁਝੇਗੀ। ਉਨ੍ਹਾਂ ਦੁੱਧ ਉਤਪਾਦਕਾਂ ਨੂੰ ਵੇਰਕਾ ਮਿਲਕ ਪਲਾਂਟ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਤੇ ਸਬਸਿਡੀਆਂ ਤੇ ਹੋਰ ਸਹੂਲਤਾਂ ਦਾ ਲਾਭ ਲੈਣ ਲਈ ਪ੍ਰੇਰਿਤ ਵੀ ਕੀਤਾ। ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਵਾਟਰ ਕੂਲਰ ਖਰੀਦਣ ਤੇ ਲਗਾਉਣ ਦੀ ਮਨਜ਼ੂਰੀ ਦੇਣ ਲਈ ਡਾਇਰੈਕਟਰ ਮਨਿੰਦਰ ਪਾਲ ਸਿੰਘ ਮੈੜਾਂ, ਸਹਾਇਕ ਰਜਿਸਟ੍ਰਾਰ ਅਤੇ ਇੰਸਪੈਕਟਰ ਹਰਦੀਪ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਭੱਵਿਖ ਵਿਚ ਵੀ ਸਮਾਜ ਸੇਵੀ ਕੰਮ ਜਾਰੀ ਰੱਖਣ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਸੁਖਪਾਲ ਸਿੰਘ, ਸਾਬਕਾ ਪ੍ਰਧਾਨ ਅਮਰਿਤਪਾਲ, ਪਰਮਜੀਤ ਸਿੰਘ ਪੰਚ, ਹਰਭਜਨ ਸਿੰਘ, ਪ੍ਰਮਿੰਦਰ ਸਿੰਘ, ਸਕੱਤਰ ਹਰਦੀਪ ਸਿੰਘ, ਸਹਾਇਕ ਸਕੱਤਰ ਬਲਵਿੰਦਰ ਸਿੰਘ ਨਾਲ ਹੋਰ ਦੁੱਧ ਉਤਪਾਦਕ ਮੌਜੂਦ ਸਨ।