ਜੀਪੀਐਸ ’ਚ ਗਣਿਤ ਮੁਕਾਬਲਾ ਕਰਵਾਇਆ ਜੀਪੀਐਸ ’ਚ ਫਤਹਿ ਸਹੋਦਿਆ ਸੁਸਾਇਟੀ ਵੱਲੋਂ ‘ਮੈਥਲੈਕਟਿਕਸ’ ਗਣਿਤ ਮੁਕਾਬਲਾ ਕਰਵਾਇਆ
Publish Date: Fri, 27 Nov 2026 05:25 PM (IST)
Updated Date: Fri, 27 Nov 2026 05:28 PM (IST)
ਫ਼ੋਟੋ ਫ਼ਾਈਲ :3 ‘ਮੈਥਲੈਕਟਿਕਸ’ ਗਣਿਤ ਮੁਕਾਬਲੇ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਡਾ. ਨੀਰੂ ਅਰੋੜਾ ਅਤੇ ਸਟਾਫ਼ ਮੈਂਬਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਗੋਬਿੰਦਗੜ੍ਹ ਪਬਲਿਕ ਸਕੂਲ ਵਿਖੇ ਫਤਹਿ ਸਹੋਦਿਆ ਸੁਸਾਇਟੀ ਵੱਲੋਂ ਵਿਦਿਆਰਥੀਆਂ ’ਚ ਗਣਿਤ ਵਿਸ਼ੇ ਪ੍ਰਤੀ ਰੁਚੀ, ਤਰਕਸ਼ੀਲ ਸੋਚ ਅਤੇ ਗਣਨਾ ਦੇ ਹੁਨਰਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਮੈਥਲੈਕਟਿਕਸ’ ਗਣਿਤ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ’ਚ ਕੁੱਲ 11 ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲੇ ਦੇ ਪਹਿਲੇ ਦੌਰ ’ਚੋਂ 4 ਸਕੂਲਾਂ ਦੀਆਂ ਟੀਮਾਂ ਅਗਲੇ ਪੜਾਅ ਲਈ ਚੁਣੀਆਂ ਗਈਆਂ। ਇਸ ਦੌਰਾਨ ਐਲਫਾ, ਪਾਈ, ਇਨਫਿਨਿਟੀ ਅਤੇ ਪ੍ਰਾਈਮ ਨਾਮ ਦੀਆਂ ਟੀਮਾਂ ਨੇ ਵੱਖ-ਵੱਖ ਗਣਿਤਕ ਚੁਣੌਤੀਆਂ ’ਚ ਆਪਣੀ ਯੋਗਤਾ, ਤੇਜ਼ ਸੋਚ, ਸੂਝ-ਬੂਝ ਅਤੇ ਟੀਮ ਵਰਕ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲੇ ’ਚ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਬੱਸੀ ਪਠਾਣਾਂ ਨੇ ਪਹਿਲਾ, ਜੀਸਸ ਜ਼ੇਵੀਅਰ ਸਕੂਲ ਸਰਹਿੰਦ ਨੇ ਦੂਜਾ ਅਤੇ ਗੋਬਿੰਦਗੜ੍ਹ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਨੀਰੂ ਅਰੋੜਾ ਨੇ ਜੇਤੂ ਟੀਮਾਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ, ਜਦਕਿ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਭਾਗੀਦਾਰੀ ਸਰਟੀਫਿਕੇਟ ਦਿੱਤੇ ਗਏ। ਉਨ੍ਹਾਂ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕੀਤੀ।