- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਗੁਜਰੀ ਕਾਲਜ ਵਿਖੇ ‘ਦੀਪੋਤਸਵ 2026’ ਸਮਾਗਮ ਕਰਵਾਇਆ, ਵਿਦਿਆਰਥੀਆਂ ਨੇ ਦਿਖਾਈ ਕਲਾਤਮਕ ਪ੍ਰਤਿਭਾ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਗਣਿਤ ਵਿਭਾਗ ਦੀ ਗਣਿਤ ਐਸੋਸੀਏਸ਼ਨ ‘ਦਿ ਲਾਜਿਕ ਲੈਜੈਂਡਜ਼’ ਵੱਲੋਂ ਵਿਦਿਆਰਥੀਆਂ ’ਚ ਰਚਨਾਤਮਕਤਾ, ਕਲਾਤਮਕ ਪ੍ਰਤਿਭਾ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦੀਵਾਲੀ ਮੌਕੇ ‘ਦੀਪੋਤਸਵ 2026’ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਦੀਵਾ ਸਜਾਉਣ, ਪੋਸਟਰ ਪੇਸ਼ਕਾਰੀ, ਮਹਿੰਦੀ ਅਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਦੀਵਾ ਸਜਾਉਣ ਮੁਕਾਬਲੇ ’ਚ ਜਸਲੀਨ ਕੌਰ ਨੇ ਪਹਿਲਾ, ਹਰਮਨ ਕੌਰ ਨੇ ਦੂਜਾ ਅਤੇ ਜੈਸਮੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਪੇਸ਼ਕਾਰੀ ’ਚ ਪਰਨੀਤ ਕੌਰ ਪਹਿਲੇ ਸਥਾਨ ’ਤੇ ਰਹੀ, ਜਦਕਿ ਰਮਨਦੀਪ ਕੌਰ ਤੇ ਸ਼ੁਭਦੀਪ ਕੌਰ ਨੇ ਸਾਂਝੇ ਤੌਰ ’ਤੇ ਦੂਜਾ ਅਤੇ ਹਰਮਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿੰਦੀ ਮੁਕਾਬਲੇ ’ਚ ਸ਼ਾਲੂ ਨੇ ਪਹਿਲਾ, ਨਵਲੀਨ ਕੌਰ ਨੇ ਦੂਜਾ ਤੇ ਹੀਨਾ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰੰਗੋਲੀ ਮੁਕਾਬਲੇ ’ਚ ਰਮਨਦੀਪ ਕੌਰ ਤੇ ਹੀਨਾ ਨੇ ਸਾਂਝੇ ਤੌਰ ’ਤੇ ਪਹਿਲਾ, ਸੁਖਮਨ ਕੌਰ ਤੇ ਕਲੀ ਨੇ ਦੂਜਾ, ਜਦਕਿ ਤਮੰਨਾ ਤੇ ਦਿਲਮਨਜੋਤ ਕੌਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਜੱਜਾਂ ਦੀ ਭੂਮਿਕਾ ਪ੍ਰੋ. ਨਮਿਤਾ ਬੇਰੀ, ਡਾ. ਸਿਮੀ ਗੋਇਲ, ਡਾ. ਹਰਬੀਰ ਕੌਰ, ਪ੍ਰੋ. ਪੂਨਮ ਚਾਵਲਾ, ਡਾ. ਰਜਿੰਦਰ ਪਾਲ ਅਤੇ ਡਾ. ਸ਼ਾਮ ਬਾਂਸਲ ਨੇ ਨਿਭਾਈ।