‘ਵੰਦੇ ਮਾਤਰਮ’ ਦਾ ਸਮੂਹਿਕ ਗਾਇਨ 25 ਨੂੰ
‘ਵੰਦੇ ਮਾਤਰਮ’ ਦਾ ਸਮੂਹਿਕ ਗਾਇਨ 25 ਨੂੰ
Publish Date: Tue, 22 Sep 2026 04:48 PM (IST)
Updated Date: Tue, 22 Sep 2026 04:51 PM (IST)
ਫ਼ੋਟੋ ਫ਼ਾਈਲ : 8 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150ਵੇਂ ਵਰ੍ਹੇ ਮੌਕੇ ਰਾਣਾ ਮੁਨਸ਼ੀ ਰਾਮ ਸਰਵਹਿੱਤਕਾਰੀ ਵਿੱਦਿਆ ਮੰਦਰ ਸਰਹਿੰਦ ਵਿਖੇ 25 ਸਤੰਬਰ ਨੂੰ ਸਕੂਲ ਦੇ ਵਿਹੜੇ ’ਚ ‘ਇਕੱਠੇ, ਇੱਕ ਸੁਰ—ਵੰਦੇ ਮਾਤਰਮ’ ਸਮੂਹਿਕ ਗਾਇਨ ਸਮਾਗਮ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 10:30 ਵਜੇ ਹੋਵੇਗੀ ਅਤੇ ਠੀਕ 11:00 ਵਜੇ ਸਮੂਹ ਵਿਦਿਆਰਥੀ ਤੇ ਅਧਿਆਪਕ ਇਕੱਠੇ ਹੋ ਕੇ ਵੰਦੇ ਮਾਤਰਮ ਦਾ ਗਾਇਨ ਕਰਨਗੇ। ਸਕੂਲ ਪ੍ਰਿੰਸੀਪਲ ਮਹੇਸ਼ ਸ਼ਰਮਾ ਅਨੁਸਾਰ ਇਸ ਸਮਾਗਮ ਦਾ ਮੁੱਖ ਮਕਸਦ ਵਿਦਿਆਰਥੀਆਂ ’ਚ ਦੇਸ਼-ਪ੍ਰੇਮ, ਕੌਮੀ ਏਕਤਾ, ਅਨੁਸ਼ਾਸਨ ਅਤੇ ਦੇਸ਼ ਪ੍ਰਤੀ ਸ਼ਰਧਾ ਤੇ ਸਮਰਪਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਮਾਤ-ਭੂਮੀ ਪ੍ਰਤੀ ਸਤਿਕਾਰ ਅਤੇ ਰਾਸ਼ਟਰ ਭਗਤੀ ਦੀ ਪ੍ਰੇਰਣਾ ਦਾ ਪ੍ਰਤੀਕ ਹੈ, ਜਿਸ ਰਾਹੀਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਇੱਕ ਸੁਰ ’ਚ ਦੇਸ਼ ਪ੍ਰਤੀ ਭਾਵਨਾਵਾਂ ਪ੍ਰਗਟ ਕਰਨ ਦਾ ਅਵਸਰ ਮਿਲੇਗਾ। ਸਕੂਲ ਪ੍ਰਬੰਧਕ ਕਮੇਟੀ ਨੇ ਸਮੂਹ ਵਿਦਿਆਰਥੀਆਂ ਨੂੰ ਪੂਰੇ ਉਤਸ਼ਾਹ ਅਤੇ ਅਨੁਸ਼ਾਸਨ ਨਾਲ ਇਸ ਸਮਾਗਮ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਫ਼ੋਟੋ ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਮਹੇਸ਼ ਚੰਦ ਸ਼ਰਮਾ।