ਵਿਆਹੁਤਾ ਨੇ ਸਹੁਰੇ ਪਰਿਵਾਰ 'ਤੇ ਲਗਾਏ ਗੰਭੀਰ ਦੋਸ਼, ਜ਼ਬਰਦਸਤੀ ਜ਼ਹਿਰੀਲੀ ਦਵਾਈ ਪਿਲਾਉਣ ਦਾ ਮਾਮਲਾ ਆਇਆ ਸਾਹਮਣੇ 2024 ਵਿਚ ਵਿਆਹੀ ਕਮਲਪ੍ਰੀਤ ਕੌਰ ਨੇ ਆਪਣੇ ਪਤੀ ਤੇ ਸਹੁਰੇ ਪਰਿਵਾਰ ’ਤੇ ਧੱਕੇ ਨਾਲ ਬਾਹਾਂ ਫੜ ਕੇ ਜ਼ਹਿਰੀਲੀ ਦਵਾਈ ਪਿਲਾਉਣ ਦੇ ਦੋਸ਼ ਲਾਏ ਹਨ। ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਪੀੜਤ ਵਕੀਲ ਕਮਲਪ੍ਰੀਤ ਕੌਰ ਦੀ ਮਾਂ ਰਵਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਲੜਕੀ ਦਾ ਵਿਆਹ ਅਵਤਾਰ ਸਿੰਘ ਨਾਲ ਕੀਤਾ ਸੀ। ਵਿਆਹ ਤੋਂ ਮਹਿਜ ਡੇਢ ਮਹੀਨੇ ਬਾਅਦ ਹੀ ਪਤੀ ਤੇ ਸੱਸ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਹ ਆਪਣੀ ਧੀ ਨੂੰ ਖਾਣ-ਪੀਣ ਦੀ ਸਮੱਗਰੀ ਦੇਣ ਜਾਂਦੇ ਸਨ ਤਾਂ ਉਨ੍ਹਾਂ ਨਾਲ ਕਈ ਵਾਰ ਧੱਕਾ-ਮੁੱਕੀ ਤੇ ਕੁੱਟਮਾਰ ਕੀਤੀ ਗਈ ਅ
Publish Date: Thu, 30 Jul 2026 12:12 PM (IST)
Updated Date: Thu, 30 Jul 2026 12:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : 2024 ਵਿਚ ਵਿਆਹੀ ਕਮਲਪ੍ਰੀਤ ਕੌਰ ਨੇ ਆਪਣੇ ਪਤੀ ਤੇ ਸਹੁਰੇ ਪਰਿਵਾਰ ’ਤੇ ਧੱਕੇ ਨਾਲ ਬਾਹਾਂ ਫੜ ਕੇ ਜ਼ਹਿਰੀਲੀ ਦਵਾਈ ਪਿਲਾਉਣ ਦੇ ਦੋਸ਼ ਲਾਏ ਹਨ। ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਪੀੜਤ ਵਕੀਲ ਕਮਲਪ੍ਰੀਤ ਕੌਰ ਦੀ ਮਾਂ ਰਵਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਲੜਕੀ ਦਾ ਵਿਆਹ ਅਵਤਾਰ ਸਿੰਘ ਨਾਲ ਕੀਤਾ ਸੀ। ਵਿਆਹ ਤੋਂ ਮਹਿਜ ਡੇਢ ਮਹੀਨੇ ਬਾਅਦ ਹੀ ਪਤੀ ਤੇ ਸੱਸ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਹ ਆਪਣੀ ਧੀ ਨੂੰ ਖਾਣ-ਪੀਣ ਦੀ ਸਮੱਗਰੀ ਦੇਣ ਜਾਂਦੇ ਸਨ ਤਾਂ ਉਨ੍ਹਾਂ ਨਾਲ ਕਈ ਵਾਰ ਧੱਕਾ-ਮੁੱਕੀ ਤੇ ਕੁੱਟਮਾਰ ਕੀਤੀ ਗਈ ਅਤੇ ਪੁਲਿਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਉਲਟਾ ਉਨ੍ਹਾਂ ’ਤੇ ਹੀ ਮਾਮਲੇ ਦਰਜ ਕਰ ਦਿੱਤਾ।
ਪੀੜਤ ਕਮਲਪ੍ਰੀਤ ਕੌਰ ਨੇ ਦੱਸਿਆ ਕਿ 26 ਜੁਲਾਈ ਨੂੰ ਜਦੋਂ ਉਹ ਆਪਣੇ ਘਰ ਇਕੱਲੀ ਸੀ ਤਾਂ ਉਸ ਦੀ ਸੱਸ, ਪਤੀ, ਨਨਾਣ ਤੇ ਨਣਦੋਈਏ ਸਮੇਤ ਕੁਝ ਵਿਅਕਤੀ ਘਰ ਦਾਖਲ ਹੋਏ। ਜਦੋਂ ਉਸ ਨੇ ਆਪਣੇ ਮਾਪਿਆਂ ਨੂੰ ਫੋਨ ਰਾਹੀਂ ਸੂਚਨਾ ਦੇਣੀ ਚਾਹੀ ਤਾਂ ਨਣਦੋਈਏ ਨੇ ਉਸ ਦਾ ਫੋਨ ਖੋਹ ਲਿਆ ਤੇ ਸੱਸ ਨੇ ਕਮੀਜ਼ ਨੂੰ ਅੱਗ ਲਗਾ ਦਿੱਤੀ। ਉਸ ਨੇ ਬਹੁਤ ਮੁਸ਼ਕਿਲ ਨਾਲ ਅੱਗ ਬੁਝਾਈ ਪਰ ਇੰਨੀ ਦੇਰ ਵਿਚ ਉਕਤ ਵਿਅਕਤੀਆਂ ਨੇ ਉਸ ਦੀਆਂ ਬਾਹਾਂ ਫੜ ਕੇ ਮੂੰਹ ’ਚ ਜ਼ਹਿਰੀਲੀ ਚੀਜ਼ ਪਾ ਦਿੱਤੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਖਮਾਣੋ ਦਾਖਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਮੁਹਾਲੀ ਅਤੇ ਫਿਰ ਸਰਕਾਰੀ ਕਾਲਜ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਜਿੱਥੇ ਉਹ ਇਲਾਜ ਅਧੀਨ ਹੈ।
ਪੀੜਤ ਕਮਲਪ੍ਰੀਤ ਕੌਰ ਦੀ ਮਾਂ ਰਵਿੰਦਰ ਕੌਰ ਨੇ ਦੋਸ਼ ਲਾਇਆ ਕਿ ਝਗੜੇ ਦੌਰਾਨ ਸਹੁਰਿਆਂ ਨੇ ਉਸ ਨੂੰ ਨਗਨ ਕਰ ਦਿੱਤਾ ਸੀ, ਜਿਸਦੀ ਪੁਲਿਸ ਨੇ ਵੀਡੀਓ ਅਤੇ ਤਸਵੀਰਾਂ ਬਣਾਈਆਂ ਸਨ। ਹੁਣ ਉਹ ਤਸਵੀਰਾਂ ਉਸਦੀ ਧੀ ਦੇ ਨਨਦੋਈਏ ਨੇ ਉਸਨੂੰ ਵਟਸਐਪ 'ਤੇ ਭੇਜੀਆਂ ਹਨ, ਜਿਸ ਤੋਂ ਪੁਲਿਸ ਦੀ ਦੂਜੀ ਧਿਰ ਨਾਲ ਮਿਲੀਭੁਗਤ ਸਾਬਤ ਹੁੰਦੀ ਹੈ, ਕਿਉਂਕਿ ਉਹ ਤਸਵੀਰਾਂ ਸਿਰਫ਼ ਪੁਲਿਸ ਕੋਲ ਸਨ।
ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਪੱਤਰਕਾਰਾਂ ਨੇ ਪਤੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਸਾਰੇ ਦੋਸ਼ਾਂ ਨੂੰ ਸਰਾਸਰ ਗਲਤ ਕਰਾਰ ਦਿੱਤਾ। ਉਸ ਨੇ ਕਿਹਾ ਕਿ ਉਸ ਦੀ ਪਤਨੀ ਅਤੇ ਸਹੁਰਾ ਪਰਿਵਾਰ ਬੇਲੋੜਾ ਤੰਗ ਕਰ ਰਹੇ ਹਨ ਅਤੇ ਕੁਝ ਮਹੀਨੇ ਪਹਿਲਾਂ ਉਸ ਦੀ 70 ਸਾਲਾ ਮਾਂ ਦੀ ਕੁੱਟਮਾਰ ਵੀ ਕੀਤੀ ਗਈ ਸੀ ਜਿਸ ਦਾ ਮਾਮਲਾ ਦਰਜ ਹੈ। ਹਾਈਕੋਰਟ ਦੇ ਸਮਝੌਤੇ ਤੋਂ ਬਾਅਦ ਉਹ ਕੁਝ ਦਿਨ ਇਕੱਠੇ ਰਹੇ ਸਨ ਪਰ ਪਤਨੀ ਵੱਲੋਂ ਘਰੋਂ ਕੱਢਣ ਕਾਰਨ ਉਹ ਪਿਛਲੇ 3 ਮਹੀਨਿਆਂ ਤੋਂ ਖੰਨਾ ਵਿਖੇ ਕਿਰਾਏ ਦੇ ਕਮਰੇ ਵਿੱਚ ਰਹਿ ਰਹੇ ਹਨ। ਇਸ ਸਬੰਧੀ ਥਾਣਾ ਖੇੜੀ ਨੌਧ ਸਿੰਘ ਦੇ ਮੁੱਖ ਅਫਸਰ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਪੀੜਤਾ ਗੌਰਮੈਂਟ ਕਾਲਜ ਸੈਕਟਰ 32 ਵਿਖੇ ਜ਼ੇਰੇ ਇਲਾਜ ਹੈ ਅਤੇ ਥਾਣੇਦਾਰ ਕੁਲਵੀਰ ਸਿੰਘ ਵੱਲੋਂ ਉਸ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲਿਸ ਮਾਮਲੇ ਦੀ ਬਰੀਕੀ ਨਾਲ ਪੜਤਾਲ ਕਰ ਰਹੀ ਹੈ।